ਜੰਮੂ ਕਸ਼ਮੀਰ : ਊਧਮਪੁਰ ''ਚ ਜ਼ਬਤ ਕੀਤੀ ਗਈ 90 ਲੱਖ ਦੀ ਜੰਗਲੀ ਮਸ਼ਰੂਮ
Monday, Sep 18, 2023 - 10:34 AM (IST)
ਊਧਮਪੁਰ (ਏਜੰਸੀ)- ਊਧਮਪੁਰ ਡਿਵੀਜ਼ਨ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ 90-92 ਲੱਖ ਰੁਪਏ ਮੁੱਲ ਦੀ 307 ਕਿਲੋਗ੍ਰਾਮ ਗੁੱਛੀ (ਜੰਗਲੀ ਮਸ਼ਰੂਮ) ਜ਼ਬਤ ਕੀਤੀ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਵਲੋਂ ਇਕ ਕਾਰ ਨੂੰ ਰੋਕਣ ਤੋਂ ਬਾਅਦ ਇਹ ਜ਼ਬਤੀ ਹੋਈ।
ਊਧਮਪੁਰ ਡੀ.ਐੱਫ.ਓ. ਰੂਸ਼ਾਲ ਗਰਗ ਨੇ ਕਿਹਾ,''ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਰੇਂਜ ਅਧਿਕਾਰੀ ਨੇ ਟੀਮ ਨਾਲ ਅਤੇ ਪੁਲਸ ਦੀ ਮਦਦ ਨਾਲ ਇਕ ਕਾਰ ਰੋਕੀ ਅਤੇ 307 ਕਿਲੋਗ੍ਰਾਮ ਗੁੱਛੀ (ਜੰਗਲੀ ਮਸ਼ਰੂਮ) ਬਰਾਮਦ ਕੀਤੀ।'' ਜੰਗਲੀ ਮਸ਼ਰੂਮ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਮਸ਼ਰੂਮ ਮੰਨਿਆ ਜਾਂਦਾ ਹੈ। ਇਸ ਦਾ ਬਾਜ਼ਾਰ ਮੁੱਲ ਲਗਭਗ 25 ਹਜ਼ਾਰ ਤੋਂ 30 ਹਜ਼ਾਰ ਪ੍ਰਤੀ ਕਿਲੋਗ੍ਰਾਮ ਹੈ। ਕਾਰ ਤੋਂ 307 ਕਿਲੋਗ੍ਰਾਮ ਮਸ਼ਰੂਮ ਬਰਾਮਦ ਕੀਤੀ ਗਈ। ਗਰਗ ਨੇ ਕਿਹਾ,''ਬਾਜ਼ਾਰ 'ਚ ਇਸ ਦੀ ਕੀਮਤ ਸੰਭਾਵਿਤ ਰੂਪ ਨਾਲ 90-92 ਲੱਖ ਰੁਪਏ ਹੋ ਸਕਦੀ ਹੈ।'' ਗੁੱਛੀ ਜੰਗਲੀ ਮਸ਼ਰੂਮ ਹੈ, ਜਿਸ ਦੀ ਖੇਤੀ ਆਸਾਨੀ ਨਾਲ ਨਹੀਂ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਸਥਿਤੀਆਂ ਜਿਵੇਂ ਕਿ ਕੁਝ ਤਰ੍ਹਾਂ ਦੀ ਮਿੱਟੀ, ਨਮੀ ਦੇ ਪੱਧਰ ਅਤੇ ਤਾਪਮਾਨ ਰੇਂਜ 'ਚ ਉੱਗਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8