ਜਲਦ ਹੀ 10ਵੀਂ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ ਜੀ.ਐਸ.ਟੀ ਦਾ ਪਾਠ

Thursday, Jul 13, 2017 - 03:11 PM (IST)

ਜਲਦ ਹੀ 10ਵੀਂ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ ਜੀ.ਐਸ.ਟੀ ਦਾ ਪਾਠ

ਨਵੀਂ ਦਿੱਲੀ—ਕੇਂਦਰ ਸਰਕਾਰ ਦੇਸ਼ ਦੇ ਲਾਗੂ ਨਵੀਂ ਟੈਕਸ ਵਿਵਸਥਾ ਜੀ.ਐਸ.ਟੀ ਦੇ ਪ੍ਰਮੀ ਲੋਕਾਂ ਨੂੰ ਜਾਗਰੁੱਕ ਕਰਨ 'ਚ ਜੁੱਟੀ ਹੈ। ਇਸ ਨਵੀਂ ਵਿਵਸਥਾ ਨੂੰ ਵਿਦਿਆਰਥੀਆਂ ਨੂੰ ਸਮਝਾਉਣ ਲਈ ਯੂ.ਪੀ ਬੋਰਡ ਨੇ ਪਹਿਲ ਵੀ ਕਰ ਦਿੱਤੀ ਹੈ। ਯੂ.ਪੀ ਬੋਰਡ ਤੋਂ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕਿਤਾਬ 'ਚ ਹੁਣ ਜੀ.ਐਸ.ਟੀ ਦਾ ਪਾਠ ਵੀ ਸ਼ਾਮਲ ਕੀਤਾ ਜਾਵੇਗਾ। ਜੀ.ਐਸ.ਟੀ ਨੂੰ ਇਕ ਵੱਖਰੇ ਟਾਪਿਕ ਦੇ ਤੌਰ 'ਤੇ 10ਵੀਂ ਦੇ ਸੋਸ਼ਲ ਸਾਇੰਸ ਦੇ ਸਿਲੇਬਸ 'ਚ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ 'ਚ ਇੰਟਰਮੀਡੀਏਟ ਦੇ ਸਿਲੇਬਸ 'ਚ ਵੀ ਜੀ.ਐਸ.ਟੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇੰਟਰਮੀਡੀਏਟ 'ਚ ਇਸ ਨੂੰ trade organisations and taxes ਦੇ ਜ਼ਰੀਏ ਪੜ੍ਹਾਇਆ ਜਾ ਸਕਦਾ ਹੈ। ਇਸ ਪ੍ਰਸਤਾਵ 'ਤੇ ਹੁਣ ਵਿਚਾਰ ਚੱਲ ਰਿਹਾ ਹੈ। ਇਸ 'ਤੇ ਫੈਸਲਾ ਲੈਣ ਲਈ ਕਈ ਬੈਠਕਾਂ ਬੁਲਾਈਆਂ ਗਈਆਂ ਹਨ।


Related News