ਸਰਕਾਰ ਦਾ ਵਿਦਿਆਰਥੀਆਂ ਲਈ ਇਤਿਹਾਸਕ ਫ਼ੈਸਲਾ ਤੇ ਪੰਜਾਬ ''ਚ ਦਰਦਨਾਕ ਹਾਦਸਾ, ਪੜ੍ਹੋ TOP-10 ਖ਼ਬਰਾਂ

Friday, Aug 01, 2025 - 07:31 PM (IST)

ਸਰਕਾਰ ਦਾ ਵਿਦਿਆਰਥੀਆਂ ਲਈ ਇਤਿਹਾਸਕ ਫ਼ੈਸਲਾ ਤੇ ਪੰਜਾਬ ''ਚ ਦਰਦਨਾਕ ਹਾਦਸਾ, ਪੜ੍ਹੋ TOP-10 ਖ਼ਬਰਾਂ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸੂਬੇ ਦੇ ਸਕੂਲਾਂ 'ਚ ਨਸ਼ਾ ਛੁਡਾਊ ਵਿਸ਼ੇ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਸਕੂਲਾਂ 'ਚ ਨਸ਼ਾ ਵਿਰੋਧੀ ਸਿਲੇਬਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿਆਸਤ ਨੂੰ ਸਾਫ਼ ਕਰਨ ਲਈ ਕੇਜਰੀਵਾਲ ਜੀ ਨੇ ਝਾੜੂ ਚੁੱਕਿਆ। ਜਿਹੜੇ ਲੋਕ ਸਿਆਸਤ ਨੂੰ ਪੈਸੇ ਵਾਲਿਆਂ ਅਤੇ ਗੁੰਡਾਗਰਦੀ ਦੀ ਖੇਡ ਸਮਝਦੇ ਸੀ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਆਮ ਜਨਤਾ ਬਹੁਤ ਕੁੱਝ ਕਰ ਸਕਦੀ ਹੈ ਇਸ ਦੇ ਨਾਲ ਹੀ ਗੜ੍ਹਸ਼ੰਕਰ ਦੇ ਪਿੰਡ ਕੋਟ ਫਤੂਹੀ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਥਾਰ ਗੱਡੀ ਸਵਾਰ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਥਾਰ ਗੱਡੀ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਧ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਇਸਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...


1. ਪੰਜਾਬ ਸਰਕਾਰ ਵੱਲੋਂ 15 ਅਗਸਤ ਸਬੰਧੀ ਪ੍ਰੋਗਰਾਮ ਜਾਰੀ, ਦੇਖੋ ਕਿਹੜਾ ਮੰਤਰੀ ਕਿਥੇ ਲਹਿਰਾਏਗਾ ਝੰਡਾ
ਪੰਜਾਬ ਸਰਕਾਰ ਵੱਲੋਂ 15 ਅਗਸਤ ਦੇ ਸਮਾਗਮ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਰਾਜ ਪੱਧਰੀ ਸਮਗਾਮ ਫਰੀਦਕੋਟ ਵਿਖੇ ਹੋਵੇਗਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਸਲਾਮੀ ਲੈਣਗੇ। ਇਸ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਫਿਰੋਜ਼ਪੁਰ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਫਾਜ਼ਿਲਕਾ ਵਿਚ ਝੰਡਾ ਲਹਿਰਾਉਣਗੇ। ਪ੍ਰੋਗਰਾਮ ਦੀ ਪੂਰੀ ਸੂਚੀ ਖ਼ਬਰ ਵਿਚ ਹੇਠਾਂ ਦਿੱਤੀ ਗਈ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

2. ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਗੜ੍ਹਸ਼ੰਕਰ ਦੇ ਪਿੰਡ ਕੋਟ ਫਤੂਹੀ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਥਾਰ ਗੱਡੀ ਸਵਾਰ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਥਾਰ ਗੱਡੀ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਧ ਨਾਲ ਟਕਰਾਉਣ ਕਾਰਨ ਵਾਪਰਿਆ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

3. ਪੰਜਾਬ ਦੇ ਇਸ ਵੱਡੇ ਆਗੂ ਦਾ ਪੁੱਤ ਭਗੌੜਾ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਿਸ਼ੇਸ਼ ਅਦਾਲਤ ਨੇ 2024 ਦੇ ਮਨੀ ਲਾਂਡਰਿੰਗ (ਪੀਐੱਮਐੱਲਏ) ਮਾਮਲੇ ਵਿਚ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਮੰਗੇ ਹਨ ਤਾਂ ਜੋ ਅਪਰਾਧਿਕ ਪ੍ਰਕਿਰਿਆ ਜ਼ਾਬਤਾ (ਸੀਆਰਪੀਸੀ) ਦੀ ਧਾਰਾ 83 ਦੇ ਤਹਿਤ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਅਦਾਲਤ ਦੇ ਹੁਕਮਾਂ ਅਨੁਸਾਰ- ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਿਰੁੱਧ 28 ਮਾਰਚ, 2025 ਨੂੰ ਐਲਾਨ ਕੀਤਾ ਗਿਆ ਸੀ। ਉਹ ਅਜੇ ਤੱਕ ਅਦਾਲਤ ਵਿਚ ਪੇਸ਼ ਨਹੀਂ ਹੋਇਆ ਹੈ। 30 ਦਿਨਾਂ ਦੀ ਕਾਨੂੰਨੀ ਮਿਆਦ ਖ਼ਤਮ ਹੋ ਗਈ ਹੈ, ਇਸ ਲਈ ਦੋਸ਼ੀ ਨੂੰ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਜਾਂਦਾ ਹੈ। ਲੋੜੀਂਦੀ ਜਾਣਕਾਰੀ ਸਬੰਧਤ ਪੁਲਸ ਸਟੇਸ਼ਨ ਨੂੰ ਭੇਜੀ ਜਾਣੀ ਚਾਹੀਦੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

4. ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ
ਪਟਿਆਲਾ ਸ਼ਹਿਰ ਤੋਂ ਸੂਰਾਂ ਵਿਚ ਅਫਰੀਕਨ ਸਵਾਈਨ ਫੀਵਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਅਲਰਟ 'ਤੇ ਆ ਗਿਆ ਹੈ। ਦਰਅਸਲ ਪਿੰਡ ਰਵਾਸ ਬ੍ਰਾਹਮਣਾਂ ਦੇ ਇਕ ਪਿੱਗ ਫਾਰਮ ਦੇ ਸੂਰਾਂ ਵਿਚ ਅਫਰੀਕਨ ਸਵਾਈਨ ਬੁਖ਼ਾਰ (ਏ.ਐੱਸ.ਐੱਫ) ਦੀ ਬਿਮਾਰੀ ਦੀ ਰਿਪੋਰਟ ਆਉਣ 'ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਵਾਸ ਬ੍ਰਾਹਮਣਾਂ ਨੂੰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਰਾਹੀਂ ਲਾਗ ਵਾਲਾ ਖੇਤਰ ਐਲਾਨਿਆ ਗਿਆ ਹੈ। ਇਸ ਸੰਬੰਧੀ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਪ੍ਰਭਾਵ ਨਾਲ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

5. ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਇਤਿਹਾਸਕ ਫ਼ੈਸਲਾ, ਮਾਪੇ ਵੀ ਧਿਆਨ ਨਾਲ ਪੜ੍ਹ ਲੈਣ ਖ਼ਬਰ (ਵੀਡੀਓ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸੂਬੇ ਦੇ ਸਕੂਲਾਂ 'ਚ ਨਸ਼ਾ ਛੁਡਾਊ ਵਿਸ਼ੇ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਸਕੂਲਾਂ 'ਚ ਨਸ਼ਾ ਵਿਰੋਧੀ ਸਿਲੇਬਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿਆਸਤ ਨੂੰ ਸਾਫ਼ ਕਰਨ ਲਈ ਕੇਜਰੀਵਾਲ ਜੀ ਨੇ ਝਾੜੂ ਚੁੱਕਿਆ। ਜਿਹੜੇ ਲੋਕ ਸਿਆਸਤ ਨੂੰ ਪੈਸੇ ਵਾਲਿਆਂ ਅਤੇ ਗੁੰਡਾਗਰਦੀ ਦੀ ਖੇਡ ਸਮਝਦੇ ਸੀ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਆਮ ਜਨਤਾ ਬਹੁਤ ਕੁੱਝ ਕਰ ਸਕਦੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

6. 'ਨੋ ਹੈਲਮਟ, ਨੋ ਪੈਟਰੋਲ': ਹੁਕਮ ਨਾ ਮੰਨਣ 'ਤੇ ਪੈਟਰੋਲ ਪੰਪ ਸੀਲ
ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸਖ਼ਤ ਕਾਰਵਾਈ ਕਰਦਿਆਂ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ 'ਨੋ ਹੈਲਮਟ, ਨੋ ਪੈਟਰੋਲ' ਦੇ ਮਨਾਹੀ ਹੁਕਮ ਦੀ ਉਲੰਘਣਾ ਕਰਨ 'ਤੇ ਇੱਕ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ। ਇਹ ਮਨਾਹੀ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

7. ਵੱਡੀ ਖ਼ਬਰ : 9 ਸਤੰਬਰ ਨੂੰ ਹੋਵੇਗੀ ਉੱਪ-ਰਾਸ਼ਟਰਪਤੀ ਦੀ ਚੋਣ
ਦੇਸ਼ ਵਿਚ ਉੱਪ-ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਹੋਣ ਵਾਲੀ ਚੋਣ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਅਨੁਸਾਰ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ। ਚੋਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਨਿਰਧਾਰਤ ਕੀਤੀ ਗਈ ਹੈ। ਨਤੀਜੇ ਵੋਟਿੰਗ ਵਾਲੇ ਦਿਨ ਯਾਨੀ 9 ਸਤੰਬਰ ਨੂੰ ਘੋਸ਼ਿਤ ਕੀਤੇ ਜਾਣਗੇ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-


8. Birthday Party ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਸੜਕ 'ਤੇ ਵਿੱਛ ਗਈਆਂ ਲਾਸ਼ਾਂ
ਉੱਤਰ ਪ੍ਰਦੇਸ਼ 'ਚ ਮੈਨਪੁਰੀ ਜ਼ਿਲ੍ਹੇ ਦੇ ਬੇਬਰ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚੀ ਜ਼ਖ਼ਮੀ ਹੈ। ਪੁਲਸ ਨੇ ਦੱਸਿਆ ਕਿ ਕੇਥੋਲੀ ਪਿੰਡ ਪੰਚਾਇਤ ਦੇ ਹਰਿਪੁਰਾ ਵਾਸੀ ਦੀਪਕ (36) ਆਗਰਾ 'ਚ ਆਪਣੀ ਭਤੀਜੀ ਦਾ ਜਨਮ ਦਿਨ ਮਨਾ ਕੇ ਆਪਣੇ ਪਰਿਵਾਰ ਨਾਲ ਪਿੰਡ ਪਰਤ ਰਹੇ ਸਨ ਕਿ ਬੇਬਰ ਖੇਤਰ 'ਚ ਨਗਲਾ ਤਾਲ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-


9. UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ
1 ਅਗਸਤ ਤੋਂ 6 ਅਜਿਹੇ ਵਿੱਤੀ ਬਦਲਾਅ ਹੋਣ ਜਾ ਰਹੇ ਹਨ, ਜੋ ਆਮ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਇਸ ਦੌਰਾਨ, UPI ਦੇ ਨਿਯਮਾਂ ਦੇ ਨਾਲ-ਨਾਲ ਈਂਧਣ ਅਤੇ LPG ਦੀਆਂ ਕੀਮਤਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਆਓ ਦੇਖਦੇ ਹਾਂ ਕਿ ਅਗਲੇ ਮਹੀਨੇ ਤੋਂ ਕੀ ਬਦਲਾਅ ਹੋ ਰਹੇ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-

10. ਵੱਡੀ ਖ਼ਬਰ : ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
ਯੂ.ਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬ੍ਰਿਟਿਸ਼ ਪੁਲਿਸ ਦਾ ਮੰਨਣਾ ਹੈ ਕਿ ਇਸ ਕਤਲ ਵਿੱਚ ਸ਼ਾਮਲ ਲੋਕ ਅਤੇ ਪੀੜਤ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਗੁਰਮੁਖ ਸਿੰਘ ਉਰਫ ਗੈਰੀ ਦੀ ਮੌਤ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਦੇ ਫੇਲਬ੍ਰਿਜ ਰੋਡ ਵਿੱਚ ਹੋਈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੇ-


author

Hardeep Kumar

Content Editor

Related News