ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਜਨਤਾ ਨੂੰ ਫਾਇਦਾ ਹੋਵੇਗਾ : ਵੈਸ਼ਨਵ

Saturday, Sep 06, 2025 - 11:41 PM (IST)

ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਜਨਤਾ ਨੂੰ ਫਾਇਦਾ ਹੋਵੇਗਾ : ਵੈਸ਼ਨਵ

ਨਵੀਂ ਦਿੱਲੀ- ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਜੀ. ਐੱਸ.ਟੀ. ਦਰਾਂ ਵਿਚ ਕਟੌਤੀ ਨਾਲ ਨਾ ਸਿਰਫ਼ ਆਮ ਆਦਮੀ ਨੂੰ ਫਾਇਦਾ ਹੋਵੇਗਾ ਸਗੋਂ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨਾ ਲਗਾਉਂਦੇ ਹੋਏ ਦੋਸ਼ ਲਗਾਇਆ ਕਿ ਕੇਂਦਰ ਵਿਚ ਇਸ ਦੇ ਸ਼ਾਸਨ ਦੌਰਾਨ ਟੈਕਸ ਦਾ ਭਾਰੀ ਬੋਝ ਸੀ।

ਜੀ. ਐੱਸ.ਟੀ. ਕੌਂਸਲ ਦਾ ਅਹਿੱਤਕਾਰ ਅਤੇ ਲਗਜ਼ਰੀ ਵਸਤੂਆਂ ਨੂੰ ਛੱਡ ਕੇ ਸਾਰੇ ਉਤਪਾਦਾਂ ਨੂੰ 5 ਫੀਸਦੀ ਅਤੇ 18 ਫੀਸਦੀ ਸ਼੍ਰੇਣੀ ਵਿਚ ਲਿਆਉਣ ਅਤੇ ਕਈ ਜ਼ਰੂਰੀ ਵਸਤੂਆਂ ’ਤੇ ਟੈਕਸ ਘਟਾਉਣ ਦਾ ਫੈਸਲਾ 22 ਸਤੰਬਰ ਨੂੰ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਵੇਗਾ।

ਭਾਜਪਾ ਹੈੱਡਕੁਆਰਟਰ ਵਿਖੇ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਉਣ ਵਾਲੀ 22 ਤਰੀਕ, ਨਰਾਤੇ ਦਾ ਪਹਿਲਾ ਦਿਨ, ਸਾਡੇ ਸਾਰਿਆਂ ਲਈ, ਸਾਰੇ ਮੱਧਵਰਗੀ ਪਰਿਵਾਰਾਂ ਲਈ ਅਤੇ ਇਸ ਦੇਸ਼ ਦੇ 140 ਕਰੋੜ ਨਾਗਰਿਕਾਂ ਲਈ ਇਕ ਨਵੀਂ ਖੁਸ਼ੀ ਲੈ ਕੇ ਆਵੇਗਾ।


author

Rakesh

Content Editor

Related News