GST ’ਚ ਕਟੌਤੀਆਂ ਨਾਲ ਵਧ ਸਕਦਾ ਹੈ ਤਣਾਅ , ਅਸਲ ਨੁਕਸਾਨ 2 ਲੱਖ ਕਰੋੜ ਰੁਪਏ ਦਾ
Tuesday, Sep 09, 2025 - 09:39 AM (IST)

ਸਰਕਾਰ ਦਾ ਵੱਡਾ ਜੀ. ਐੱਸ. ਟੀ. ਸੁਧਾਰ ਸਰਕਾਰੀ ਖਜ਼ਾਨੇ ਨੂੰ ਉਮੀਦ ਨਾਲੋਂ ਕਿਤੇ ਵੱਧ ਘਾਟਾ ਪਾ ਸਕਦਾ ਹੈ। 22 ਸਤੰਬਰ ਤੋਂ ਇਸ ਦੀਆਂ ਦਰਾਂ 5 ਫੀਸਦੀ ਤੇ 18 ਫੀਸਦੀ ਹੋਣਗੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਮਾਲੀਆ ਘਾਟਾ 48,000 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ, ਪਰ ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਸਲ ਨੁਕਸਾਨ ਅਗਲੇ ਦੋ ਸਾਲਾਂ ’ਚ 2 ਲੱਖ ਕਰੋੜ ਰੁਪਏ ਤੱਕ ਵੱਧ ਸਕਦਾ ਹੈ।
ਕਾਰਨ ਬਹੁਤ ਸਾਰੇ ਹਨ। ਜੀ. ਐੱਸ. ਟੀ. ਦੇ ਮਾਲੀਏ ’ਚ ਕਮੀ ਤੋਂ ਇਲਾਵਾ 2025-26 ਦੇ ਬਜਟ ’ਚ ਆਮਦਨ ਕਰ ਛੋਟਾਂ ਰਾਹੀਂ 50,000 ਕਰੋੜ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਅਪ੍ਰੈਲ 2026 ਤੋਂ ਜੀ. ਐੱਸ. ਟੀ. ਨੁਕਸਾਨਪੂਰਤੀ ਸੈੱਸ ਨੂੰ ਖਤਮ ਕਰਨ ਨਾਲ ਸਾਲਾਨਾ 1.25 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਕੱਪੜਾ, ਰਤਨ ਤੇ ਚਮੜੇ ’ਤੇ ਟਰੰਪ ਦੇ 50 ਫੀਸਦੀ ਟੈਰਿਫ ਤੋਂ ਪਰੇਸ਼ਾਨ ਬਰਾਮਦਕਾਰਾਂ ਲਈ ਇਕ ਰਾਹਤ ਪੈਕੇਜ ਤਿਆਰ ਕਰ ਰਹੀ ਹੈ। ਉਮੀਦ ਰੱਖਣ ਵਾਲਿਆਂ ਦੀ ਦਲੀਲ ਹੈ ਕਿ ਇਹ ਸੁਧਾਰ ਮੁੱਖ ਖੁਰਾਕੀ ਵਸਤਾਂ ਤੇ ਘੱਟ ਕੀਮਤ ਵਾਲੀ ਖਪਤ ਵੱਲ ਝੁਕਾਅ ਰੱਖਦੇ ਹੋਏ ਮਹਿੰਗਾਈ ਦੇ ਖਪਤਕਾਰ ਮੁੱਲ ਸੂਚਕ ਅੰਕ ਨੂੰ 1.1 ਫੀਸਦੀ ਅੰਕ ਤਕ ਘਟਾ ਦੇਣਗੇ । ਨਾਲ ਹੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਕਾਸ ਨੂੰ 30-70 ਅਾਧਾਰ ਅੰਕਾਂ ਤੱਕ ਵਧਾ ਦੇਣਗੇ।
ਪਰ ਸ਼ੱਕ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਲਾਭ ਸਾਕਾਰ ਨਹੀਂ ਹੋ ਸਕਦੇ ਕਿਉਂਕਿ ਅਸਲ ਅਰਥਵਿਵਸਥਾ ਸੁਸਤ ਰਹਿੰਦੀ ਹੈ। ਇਸ ਨਾਲ ਅਮੀਰਾਂ ਤੇ ਗਰੀਬਾਂ ਵਿਚਾਲੇ ਪਾੜਾ ਵਧਦਾ ਹੈ। ਜੇ ਵਾਧਾ ਦਿਖਾਈ ਨਹੀਂ ਦਿੰਦਾ ਹੈ ਤਾਂ ਸੀਤਾਰਾਮਨ ਦਾ ਸੂਬਿਆਂ ਨੂੰ ਭਰੋਸਾ ਕਿ ਉਨ੍ਹਾਂ ਦੇ ਸਰਕਾਰੀ ਖਜ਼ਾਨੇ ਦੀ ਸੁਰੱਖਿਆ ਕੀਤੀ ਜਾਵੇਗੀ, ਇਕ ਹੋਰ ਝਟਕਾ ਹੋ ਸਕਦਾ ਹੈ।
ਖਤਰੇ ਪਹਿਲਾਂ ਹੀ ਵਿਖਾਈ ਦੇ ਰਹੇ ਹਨ। ਬਰਾਮਦ ਘਾਟੇ ਤੇ ਪੂੰਜੀ ਦੇ ਬਾਹਰ ਜਾਣ ਦੇ ਡਰ ਕਾਰਨ ਰੁਪਇਆ ਰਿਕਾਰਡ ਹੇਠਲੇ ਪੱਧਰ ਤੇ ਡਿੱਗ ਗਿਆ ਹੈ। ਇਸ ਨਾਲ ਕੱਚੇ ਤੇਲ ਤੇ ਇਲੈਕਟ੍ਰਾਨਿਕਸ ਦੇ ਸਾਮਾਨ ਦੀ ਦਰਾਮਦ ਦੀ ਲਾਗਤ ਵਧੇਗੀ।
ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਖਰਚ ’ਚ ਕਟੌਤੀ ਜਾਂ ਕੁਸ਼ਲਤਾ ’ਚ ਸੁਧਾਰ ਨਹੀਂ ਹੁੰਦਾ, ਜੀ. ਡੀ. ਪੀ. ਦੇ 4.4 ਫੀਸਦੀ ਦੇ ਵਿੱਤੀ ਘਾਟੇ ਦਾ ਟੀਚਾ 4.5-4.6 ਫੀਸਦੀ ਤੱਕ ਖਿਸਕ ਸਕਦਾ ਹੈ।
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e