4 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਫੜੀ ਗਈ ਮਹਿਲਾ GST ਅਫ਼ਸਰ, ਜਾਂਚ ਦੌਰਾਨ ਬਰਾਮਦ ਹੋਏ 65 ਲੱਖ ਰੁਪਏ
Friday, May 19, 2023 - 03:23 AM (IST)
ਨੈਸ਼ਨਲ ਡੈਸਕ: ਅਸਮ ਪੁਲਸ ਦੇ ਐਂਟੀ ਕੁਰੱਪਸ਼ਨ ਤੇ ਵਿਜਿਲੈਂਸ ਡਾਇਰੈਕਟੋਰੇਟ ਨੇ ਮਹਿਲਾ ਜੀ.ਐੱਸ.ਟੀ. ਅਫ਼ਸਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਿਆ। ਇਸ ਮਗਰੋਂ ਕੀਤੀ ਗਈ ਜਾਂਚ ਦੌਰਾਨ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਜੀ.ਐੱਸ.ਟੀ. ਦਫ਼ਤਰ ਦੀ ਅਸਿਸਟੈਂਟ ਕਮਿਸ਼ਨਰ ਮਿਨਾਕਸ਼ੀ ਕਾਕਤੀ ਕਲਿਤਾ ਨੂੰ ਵਿਜੀਲੈਂਸ ਵੱਲੋਂ ਵੀਰਵਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਦੌਰਾਨ ਕਲਿਤਾ ਨੇ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲ ਲਈ ਸੀ। ਸਰਚ ਦੌਰਾਨ ਟੀਮ ਨੇ ਉਨ੍ਹਾਂ ਦੇ ਘਰੋਂ 65 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ।
ਇਹ ਖ਼ਬਰ ਵੀ ਪੜ੍ਹੋ - NIA ਦਾ ਐਕਸ਼ਨ: ਛਾਪੇਮਾਰੀ ਤੋਂ ਬਾਅਦ ਤਿੰਨ ਖ਼ਤਰਨਾਕ ਵਿਅਕਤੀ ਕੀਤੇ ਗ੍ਰਿਫ਼ਤਾਰ, ਡੱਲਾ-ਬਿਸ਼ਨੋਈ ਨਾਲ ਜੁੜੀਆਂ ਤਾਰਾਂ
Assam | Directorate of Vigilance & Anti-Corruption of Assam Police caught red-handed & arrested Minakshi Kakati Kalita, Asst Commissioner of State Tax of Office of the Commissioner, State GST, while she accepted a bribe of Rs 4,000. During search, the team recovered Rs 65,37,500… pic.twitter.com/KLEd2h826p
— ANI (@ANI) May 18, 2023
ਅਸਮ ਪੁਲਸ ਦੇ ਸੀ.ਪੀ.ਆਰ.ਓ. ਰਾਕੀਬ ਸੈਕੀਆ ਨੇ ਕਿਹਾ, "ਡਾਇਰੈਕਟੋਰਟ ਵਿਚ ਇਕ ਸ਼ਿਕਾਇਤ ਮਿਲੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮਿਨਾਕਸ਼ੀ ਕਾਕਤੀ ਕਲਿਤਾ ਨੇ ਜੀ.ਐੱਸ.ਟੀ. ਆਨਲਾਈਨ ਫੰਕਸ਼ਨਜ਼ ਨੂੰ ਮੁੜ ਸਰਗਰਮ ਕਰਨ ਲਈ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।