ਜੀ. ਐੱਸ. ਟੀ. ਕਟੌਤੀ ਨਾਲ ਵਾਹਨ ਖੇਤਰ ਨੂੰ ਮਿਲੇਗੀ ਨਵੀਂ ਰਫਤਾਰ : ਸਿਆਮ
Friday, Sep 12, 2025 - 01:23 PM (IST)

ਨਵੀਂ ਦਿੱਲੀ (ਭਾਸ਼ਾ)-ਵਾਹਨ ਨਿਰਮਾਤਾਵਾਂ ਦੇ ਪ੍ਰਮੁੱਖ ਸੰਗਠਨ ਸਿਆਮ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਰਾਂ ’ਚ ਹਾਲੀਆ ਕਟੌਤੀ ਨਾਲ ਭਾਰਤੀ ਵਾਹਨ ਖੇਤਰ ’ਚ ਵਿਕਾਸ ਨੂੰ ਨਵੀਂ ਰਫਤਾਰ ਮਿਲੇਗੀ, ਵਾਹਨ ਜ਼ਿਆਦਾ ਕਿਫਾਇਤੀ ਬਣਨਗੇ ਅਤੇ ਨਿੱਜੀ ਟਰਾਂਸਪੋਰਟ ਤਕ ਵਿਆਪਕ ਪਹੁੰਚ ਸੰਭਵ ਹੋਵੇਗੀ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਸਿਆਮ) ਦੇ ਸਾਲਾਨਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਇਸ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਸਰਕਾਰ ਦੇ ਕੁਝ ਪ੍ਰਕਿਰਿਆਤਮਕ ਮੁੱਦਿਆਂ ’ਚ ਉਚਿਤ ਸੋਧ ਕਰਨ ਦੇ ਕਦਮ ਦਾ ਸਵਾਗਤ ਕੀਤਾ, ਜਿਸ ਨਾਲ ਕਾਰੋਬਾਰ ਸਰਲਤਾ ਨੂੰ ਉਤਸ਼ਾਹ ਦੇਣ ’ਚ ਕਾਫੀ ਮਦਦ ਮਿਲੇਗੀ।
ਚੰਦਰਾ ਨੇ ਕਿਹਾ,‘‘ਵਾਹਨਾਂ ’ਤੇ ਜੀ. ਐੱਸ. ਟੀ. ਦਰਾਂ ਨੂੰ ਘੱਟ ਕਰਨ ਦੇ ਹਾਲੀਆ ਇਤਿਹਾਸਕ ਫੈਸਲੇ ਲਈ ਅਸੀਂ ਭਾਰਤ ਸਰਕਾਰ ਦੇ ਬੇਹੱਦ ਅਹਿਸਾਨਮੰਦ ਹਾਂ। ਇਸ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਅਤੇ ਵਾਹਨ ਖੇਤਰ ਨੂੰ ਨਵੀਂ ਰਫਤਾਰ ਮਿਲੇਗੀ। ਉਨ੍ਹਾਂ ਅੱਗੇ ਕਿਹਾ,‘‘ਵਾਹਨਾਂ ਨੂੰ ਜ਼ਿਆਦਾ ਕਿਫਾਇਤੀ ਬਣਾਉਣ ਨਾਲ ਵਿਸ਼ੇਸ਼ ਤੌਰ ’ਤੇ ਪ੍ਰਵੇਸ਼ ਪੱਧਰ ਦੇ ਸੈਕਟਰ ’ਚ ਪਹਿਲੀ ਵਾਰ ਵਾਹਨ ਖਰੀਦਣ ਵਾਲਿਆਂ ਅਤੇ ਮੱਧ ਕਮਾਈ ਵਾਲੇ ਪਰਿਵਾਰਾਂ ਨੂੰ ਕਾਫੀ ਲਾਭ ਹੋਵੇਗਾ, ਜਿਸ ਨਾਲ ਨਿੱਜੀ ਟਰਾਂਸਪੋਰਟ ਤਕ ਵਿਆਪਕ ਪਹੁੰਚ ਸੰਭਵ ਹੋਵੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ ’ਚ ਭਾਰਤੀ ਵਾਹਨ ਉਦਯੋਗ ਨੇ ਘਰੇਲੂ ਬਾਜ਼ਾਰਾਂ ਦੇ ਨਾਲ-ਨਾਲ ਬਰਾਮਦ ’ਚ ਵੀ ਆਪਣਾ ਸਥਿਰ ਪ੍ਰਦਰਸ਼ਨ ਜਾਰੀ ਰੱਖਿਆ। ਯਾਤਰੀ ਵਾਹਨਾਂ ਦੀ ਵਿਕਰੀ 43 ਲੱਖ ਇਕਾਈਆਂ ਦੇ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8