ਵਿਆਹ ''ਚ ਸਮਾਰੋਹ ''ਚ ਆਈ ਲੜਕੀ ਨੂੰ ਲੈ ਕੇ ਫਰਾਰ ਹੋਇਆ ਲਾੜਾ

Sunday, Feb 25, 2018 - 04:36 PM (IST)

ਵਿਆਹ ''ਚ ਸਮਾਰੋਹ ''ਚ ਆਈ ਲੜਕੀ ਨੂੰ ਲੈ ਕੇ ਫਰਾਰ ਹੋਇਆ ਲਾੜਾ

ਪਤਥਲਗਾਓਂ— ਛੱਤੀਸਗੜ੍ਹ 'ਚ ਜਸ਼ਪੁਰ ਜ਼ਿਲੇ ਦੇ ਕੋਤਬਾ ਥਾਣਾ ਖੇਤਰ ਦੇ ਖਜਰੀਢਾਪ ਪਿੰਡ 'ਚ ਇਕ ਲਾੜਾ ਆਪਣੇ ਵਿਆਹ ਦਾ ਮੰਡਪ ਛੱਡ ਕੇ ਵਿਆਹ ਸਮਾਰੋਹ 'ਚ ਆਈ ਇਕ ਮਹਿਮਾਨ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ। ਪੁਲਸ ਕਮਿਸ਼ਨਰ ਪ੍ਰਸ਼ਾਂਤ ਠਾਕੁਰ ਨੇ ਦੱਸਿਆ ਕਿ ਵਿਆਹ ਸਮਾਰੋਹ 'ਚ ਪੁੱਜੇ ਮਹਿਮਾਨਾਂ ਅਤੇ ਹੋਰ ਬਾਰਾਤੀਆਂ ਨੂੰ ਇਸ ਗੱਲ ਦੀ ਭਣਕ ਮਿਲਣ 'ਤੇ ਗੁੰਮ ਲੜਕੀ ਦੇ ਪਰਿਵਾਰ ਵਾਲਿਆਂ ਨੇ ਕੋਤਬਾ ਥਾਣਾ ਪੁੱਜ ਕੇ ਲਾੜੇ ਪੁਨੀ ਯਾਦਵ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਘਟਨਾ 'ਚ ਲਾੜਾ ਅਤੇ ਗੁੰਮਸ਼ੁਦਾ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।
ਸ਼੍ਰੀ ਠਾਕੁਰ ਨੇ ਦੱਸਿਆ ਕਿ ਖਜਰੀਢਾਪ ਪਿੰਡ ਦੇ ਪੁਨੀ ਯਾਦਵ ਦਾ ਵਿਆਹ ਲੈਲੂੰਗਾ ਕੋਲ ਸੋਹਨਪੁਰ 'ਚ ਤੈਅ ਹੋਇਆ ਸੀ। ਬਾਰਾਤ ਨਿਕਲਣ ਤੋਂ ਪਹਿਲਾਂ ਅਚਾਨਕ ਲਾੜਾ ਗਾਇਬ ਹੋਣ ਨਾਲ ਉਸ ਦੇ ਪਰਿਵਾਰ ਵਾਲੇ ਕਾਫੀ ਪਰੇਸ਼ਾਨ ਹੋ ਗਏ ਸਨ। ਲਾੜੇ ਦੀ ਕਾਫੀ ਖੋਜ ਕਰਨ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਲੱਗ ਪਾ ਰਿਹਾ ਸੀ। ਇਸ ਦੌਰਾਨ ਵਿਆਹ ਸਮਾਰੋਹ 'ਚ ਪੁੱਜੀ ਇਕ ਲੜਕੀ ਦੇ ਵੀ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਕੋਤਬਾ ਥਾਣਾ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਪ੍ਰੇਮ ਪ੍ਰਸੰਗ ਦੇ ਇਸ ਮਾਮਲੇ 'ਚ ਲਾੜਾ ਪੱਖ ਦੇ ਲੋਕਾਂ ਨੇ ਅਜੇ ਤੱਕ ਆਪਣੀ ਸ਼ਿਕਾਤਿ ਦਰਜ ਨਹੀਂ ਕਰਵਾਈ ਹੈ ਪਰ ਪੁਲਸ ਨੇ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਦੋਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News