ਵਿਆਹ ''ਚ ਲਾੜੇ ਦੇ ਦੋਸਤਾਂ ਨੇ ਘੋੜੀ ਨਾਲ ਕੀਤੀ ਗਲਤ ਹਰਕਤ, ਤਮਾਸ਼ਾ ਦੇਖਦੇ ਰਹੇ ਬਰਾਤੀ
Tuesday, Mar 04, 2025 - 12:42 PM (IST)

ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਜਾਨਵਰਾਂ ਨਾਲ ਬੇਰਹਿਮੀ ਦਾ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁਝ ਨੌਜਵਾਨ ਬਰਾਤ ਦੌਰਾਨ ਘੋੜੀ ਨੂੰ ਤੰਗ ਕਰਦੇ ਦਿਖਾਈ ਦੇ ਰਹੇ ਹਨ। ਇਸ 'ਚ, ਜ਼ਮੀਨ ‘ਤੇ ਬੇਸਹਾਰਾ ਪਏ ਘੋੜੀ ਦੇ ਮੂੰਹ 'ਚ ਜ਼ਬਰਦਸਤੀ ਸਿਗਰਟ ਪਾਈ ਹੈ ਅਤੇ ਇੱਕ ਵਿਅਕਤੀ ਨੂੰ ਘੋੜੀ ਦੇ ਸਰੀਰ ‘ਤੇ ਚੜ੍ਹ ਕੇ ਪੁਸ਼ਅੱਪ ਕਰਦੇ ਹੋਏ ਫਿਲਮਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਜਿਸ ਨੇ ਵੀ ਇਹ ਵੀਡੀਓ ਦੇਖੀ, ਉਸ ਦਾ ਖੂਨ ਉਬਾਲੇ ਮਾਰਨ ਲੱਗ ਪਿਆ। ਨੇਟੀਜ਼ਨ ਨੌਜਵਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਵਾਇਰਲ ਹੋਈ ਵੀਡੀਓ 'ਚ ਘੋੜੀ ਨੂੰ ਬੇਵੱਸ ਹੋ ਕੇ ਜ਼ਮੀਨ ‘ਤੇ ਪਿਆ ਦੇਖਿਆ ਜਾ ਸਕਦਾ ਹੈ, ਜੋ ਵਿਆਹ ਦੇ ਮਹਿਮਾਨਾਂ ਦੀਆਂ ਬੇਰਹਿਮ ਹਰਕਤਾਂ ਦਾ ਸ਼ਿਕਾਰ ਹੋ ਰਿਹਾ ਹੈ। ਕੁਝ ਨੌਜਵਾਨਾਂ ਨੇ ਜਾਨਵਰ ਨੂੰ ਸਿਗਰਟ ਪੀਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਵਿੱਚੋਂ ਇੱਕ ਘੋੜੀ ਦੇ ਸਰੀਰ ‘ਤੇ ਪੁਸ਼ਅੱਪ ਵੀ ਕਰ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਤ 'ਚ ਸ਼ਾਮਲ ਕਿਸੇ ਵੀ ਮਹਿਮਾਨ ਨੇ ਉਸ ਬਦਮਾਸ਼ ਨੌਜਵਾਨ ਦੀਆਂ ਹਰਕਤਾਂ ‘ਤੇ ਸਵਾਲ ਨਹੀਂ ਉਠਾਇਆ, ਸਗੋਂ ਉਨ੍ਹਾਂ ਸਾਰਿਆਂ ਨੂੰ ਘੋੜੀ ਨਾਲ ਨੱਚਣ ਅਤੇ ਦੁਰਵਿਵਹਾਰ ਕਰਨ ਦੇ ਮਜ਼ੇ ਲੈ ਰਹੇ ਸੀ।
ਇਹ ਵੀ ਪੜ੍ਹੋ- ਸ਼ਾਹਰੁਖ ਦੀ ਲਾਡਲੀ ਨੇ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ
ਜਿਵੇਂ ਹੀ ਇਹ ਕਲਿੱਪ ਆਨਲਾਈਨ ਵਾਇਰਲ ਹੋਈ, ਨੇਟੀਜ਼ਨ ਗੁੱਸੇ ਵਿੱਚ ਆ ਗਏ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਵੀਡੀਓ ਨੂੰ ਬਹੁਤ ਸਾਰੇ ਕਾਰਕੁਨਾਂ ਅਤੇ ਜਾਨਵਰ ਪ੍ਰੇਮੀਆਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ ਜੋ ਘੋੜੀ ਦੇ ਸਰੀਰ ‘ਤੇ ਲੱਤਾਂ ਰੱਖ ਕੇ ਅਤੇ ਜ਼ਬਰਦਸਤੀ ਸਿਗਰਟ ਪਿਲਾ ਕੇ ਉਸ ਉੱਪਰ ਪੁਸ਼ਅੱਪ ਲਗਾਉਣ ਦੇ ਕੰਮ ‘ਤੇ ਸਵਾਲ ਉਠਾ ਰਹੇ ਹਨ। ਬਿੱਗ ਬੌਸ ਫੇਮ ਟੀਨਾ ਦੱਤਾ ਨੇ @streetdogsofbombay ਦੁਆਰਾ ਸ਼ੇਅਰ ਕੀਤੀ ਗਈ ਪੋਸਟ ‘ਤੇ ਕਮੈਂਟ ਕੀਤਾ, ਇਹ ਬਹੁਤ ਗਲਤ ਹੈ। ਇਸ ਦੌਰਾਨ, ‘ਸਕੂਪ’ ਅਦਾਕਾਰਾ ਕਰਿਸ਼ਮਾ ਤੰਨਾ ਨੇ ਲਿਖਿਆ, ਮੇਰਾ ਖੂਨ ਉਬਾਲੇ ਮਾਰ ਰਿਹਾ ਹੈ। ਲੋਕਾਂ ਨੇ ਮਾਮਲੇ ਦੀ ਜਾਂਚ ਲਈ ਪੇਟਾ ਇੰਡੀਆ ਨੂੰ ਵੀ ਟੈਗ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8