ਵਿਆਹੇ ਹੋਣ ਦੇ ਬਾਵਜੂਦ ਨੌਜਵਾਨ ਨੇ ਕਰਵਾਇਆ ਦੂਜਾ ਵਿਆਹ, 2 ਸਾਲ ਬਾਅਦ ਇੰਝ ਹੋਇਆ ਖੁਲਾਸਾ
Sunday, Mar 02, 2025 - 03:10 PM (IST)

ਬਾਂਕਾ- ਬਿਹਾਰ ਦੇ ਬਾਂਕਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਪਹਿਲਾਂ ਤੋਂ ਹੀ ਵਿਆਹਿਆ ਹੋਣ ਦੇ ਬਾਵਜੂਦ ਦੂਜੀ ਕੁੜੀ ਨਾਲ ਵਿਆਹ ਕਰਵਾ ਲਿਆ। ਉਸ ਦੀ ਪਹਿਲੀ ਪਤਨੀ ਤੋਂ 2 ਪੁੱਤਰ ਅਤੇ ਇਕ ਧੀ ਵੀ ਹੈ। ਹਾਲਾਂਕਿ ਜਦੋਂ ਕੁੜੀ ਨੂੰ ਉਸ ਆਦਮੀ ਦੇ ਪਹਿਲੇ ਵਿਆਹ ਅਤੇ ਬੱਚਿਆਂ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਹੁਣ ਕੁੜੀ ਪੁਲਸ ਸਟੇਸ਼ਨ ਪਹੁੰਚੀ ਹੈ ਅਤੇ ਉਸ ਆਦਮੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਤਾਜ ਮਹਿਲ ਘੁੰਮਣ ਗਿਆ ਸੀ ਜੋੜਾ, ਕੁੜੀ ਦੀ ਅਜੀਬ ਜਿੱਦ ਨਾਲ ਸਭ ਕੁਝ ਹੋ ਗਿਆ ਤਬਾਹ
ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹੇ ਦੇ ਸ਼ੰਭੂਗੰਜ ਦੇ ਪਿੰਡ ਕਿਰਨਪੁਰ ਦਾ ਹੈ। ਪੁਲਸ ਨੂੰ ਮਿਲੀ ਸ਼ਿਕਾਇਤ ਦੇ ਅਨੁਸਾਰ, ਕਿਰਨਪੁਰ ਪਿੰਡ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦਾ ਪਹਿਲਾ ਵਿਆਹ 7 ਸਾਲ ਪਹਿਲਾਂ ਮੁੰਗੇਰ ਜ਼ਿਲ੍ਹੇ ਦੇ ਰਤਨਪੁਰ ਪਿੰਡ ਦੀ ਮਮਤਾ ਕੁਮਾਰੀ ਨਾਲ ਹੋਇਆ ਸੀ। ਉਸ ਦੇ 2 ਪੁੱਤਰ ਅਤੇ ਇਕ ਧੀ ਹੈ। ਇਸ ਦੌਰਾਨ ਰਾਜੇਸ਼ ਨੂੰ ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਕਥਾਰਾ ਪਿੰਡ ਦੀ ਇਕ ਕੁੜੀ ਰਿਮਜਿਮ ਕੁਮਾਰੀ ਨਾਲ ਪਿਆਰ ਹੋ ਗਿਆ। ਫਿਰ ਦੋਵਾਂ ਦਾ ਵਿਆਹ ਹੋ ਗਿਆ। ਰਾਜੇਸ਼ ਕੁਮਾਰ ਨੇ ਰਿਮਝਿਮ ਨੂੰ 2 ਸਾਲ ਆਪਣੀ ਪਤਨੀ ਬਣਾ ਕੇ ਬਾਹਰ ਰੱਖਿਆ। ਲਗਭਗ 2 ਸਾਲਾਂ ਬਾਅਦ, ਜਦੋਂ ਰਿਮਝਿਮ ਨੂੰ ਰਾਜੇਸ਼ ਦੇ ਪਹਿਲੇ ਵਿਆਹ ਅਤੇ ਬੱਚਿਆਂ ਬਾਰੇ ਪਤਾ ਲੱਗਾ, ਤਾਂ ਉਸ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਫਿਰ ਦੋਵਾਂ ਪਰਿਵਾਰਾਂ ਵਿਚਕਾਰ ਬਹੁਤ ਝਗੜਾ ਹੋਇਆ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਬੀਤੇ ਸ਼ਨੀਵਾਰ ਨੂੰ ਕੁੜੀ ਨੇ ਥਾਣੇ ਪਹੁੰਚ ਕੇ ਰਾਜੇਸ਼ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੂੰ ਇਨਸਾਫ਼ ਦੀ ਅਪੀਲ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਦੋਸ਼ੀ ਨੌਜਵਾਨ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਕਿਹਾ ਜਾਂਦਾ ਹੈ ਕਿ ਨੌਜਵਾਨ ਨੇ ਕੁੜੀ ਨੂੰ ਇਹ ਕਹਿ ਕੇ ਆਪਣੇ ਪਿਆਰ ਦੇ ਜਾਲ 'ਚ ਫਸਾ ਲਿਆ ਸੀ ਕਿ ਉਹ ਕੁਆਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8