ਗੂਗਲ ਨੇ ਦਿਖਾਈ ''ਗਲਤ'' ਵੀਡੀਓ, ਅਦਾਲਤ ਨੇ ਲਗਾ ''ਤਾ 36 ਲੱਖ ਜ਼ੁਰਮਾਨਾ
Tuesday, Feb 18, 2025 - 06:53 PM (IST)

ਨਵੀਂ ਦਿੱਲੀ : ਯੂਟਿਊਬ 'ਤੇ ਗਲਤ ਵੀਡੀਓ ਦਿਖਾਉਣਾ ਗੂਗਲ ਨੂੰ ਮਹਿੰਗਾ ਪਿਆ ਹੈ। ਰੂਸ ਦੀ ਇਕ ਅਦਾਲਤ ਨੇ ਗੂਗਲ 'ਤੇ 38 ਲੱਖ ਰੂਬਲ (ਕਰੀਬ 36 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਕੁਝ ਯੂ-ਟਿਊਬ ਵੀਡੀਓਜ਼ ਕਾਰਨ ਲਗਾਇਆ ਗਿਆ ਹੈ। ਇਕ ਖਬਰ ਮੁਤਾਬਕ ਇਨ੍ਹਾਂ ਵੀਡੀਓਜ਼ 'ਚ ਰੂਸੀ ਫੌਜੀਆਂ ਨੂੰ ਕਥਿਤ ਤੌਰ 'ਤੇ ਆਤਮ ਸਮਰਪਣ ਕਰਨ ਦਾ ਤਰੀਕਾ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : Fastag ਦੇ ਨਵੇਂ ਨਿਯਮ ਲਾਗੂ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਜੁਰਮਾਨਾ ਜਾਂ ਡਬਲ ਟੋਲ ਚਾਰਜ
ਰੂਸ ਵਿਦੇਸ਼ੀ ਤਕਨੀਕੀ ਕੰਪਨੀਆਂ 'ਤੇ ਦਬਾਅ ਬਣਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਇਹ ਕੰਪਨੀਆਂ ਉਸ ਸਮੱਗਰੀ ਨੂੰ ਹਟਾ ਦੇਣ ਜਿਸ ਨੂੰ ਉਹ ਗੈਰ-ਕਾਨੂੰਨੀ ਸਮਝਦਾ ਹੈ। ਇਸ ਵਿੱਚ ਯੂਕਰੇਨ ਯੁੱਧ ਬਾਰੇ ਗਲਤ ਜਾਣਕਾਰੀ ਵੀ ਸ਼ਾਮਲ ਹੈ। ਇਹ ਜੁਰਮਾਨਾ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਗੂਗਲ ਨੇ ਇਸ ਜੁਰਮਾਨੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਰੂਸੀ ਅਧਿਕਾਰੀਆਂ ਦੇ ਖਿਲਾਫ ਦੋਸ਼
ਕੁਝ ਆਲੋਚਕਾਂ ਦਾ ਦਾਅਵਾ ਹੈ ਕਿ ਰੂਸੀ ਅਧਿਕਾਰੀ ਜਾਣਬੁੱਝ ਕੇ ਯੂਟਿਊਬ ਦੀ ਡਾਊਨਲੋਡ ਸਪੀਡ ਨੂੰ ਹੌਲੀ ਕਰ ਰਹੇ ਹਨ। ਇਕ ਵੈਬਸਾਈਟ ਅਨੁਸਾਰ, ਇਹ ਲੋਕਾਂ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੀ ਸਰਕਾਰ ਦੀ ਆਲੋਚਨਾਤਮਕ ਸਮੱਗਰੀ ਤੱਕ ਪਹੁੰਚ ਕਰਨਾ ਮੁਸ਼ਕਲ ਬਣਾਉਣ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 5 ਰੁਪਏ ਰੋਜ਼ਾਨਾ ਦੇ ਖਰਚੇ 'ਤੇ BSNL ਦੇ ਰਿਹੈ ਅਨਲਿਮਟਿਡ ਡਾਟਾ, Jio-Airtel ਨੂੰ ਸਿੱਧੀ ਟੱਕਰ
ਹਾਲਾਂਕਿ ਰੂਸ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਗੂਗਲ ਵੱਲੋਂ ਆਪਣੇ ਉਪਕਰਨਾਂ ਨੂੰ ਅਪਗ੍ਰੇਡ ਨਾ ਕਰਨ ਕਾਰਨ ਇਹ ਸਮੱਸਿਆ ਆਈ ਹੈ। ਗੂਗਲ ਅਤੇ ਹੋਰ ਟੈਕਨਾਲੋਜੀ ਮਾਹਿਰਾਂ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਜੁਰਮਾਨਾ ਮਾਰਕੀਟ ਕੈਪ ਤੋਂ ਵੱਧ
ਦਸੰਬਰ 2024 ਵਿਚ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੂਗਲ 'ਤੇ ਦੋਸ਼ ਲਗਾਇਆ ਸੀ ਕਿ ਉਹ ਅਮਰੀਕੀ ਸਰਕਾਰ ਦੁਆਰਾ ਰਾਜਨੀਤਿਕ ਲਾਭ ਲਈ ਵਰਤਿਆ ਜਾ ਰਿਹਾ ਹੈ।
ਨਵੰਬਰ 2024 ਵਿੱਚ, ਇੱਕ ਰੂਸੀ ਅਦਾਲਤ ਨੇ ਗੂਗਲ 'ਤੇ 20 ਟ੍ਰਿਲੀਅਨ ਡਾਲਰ (2 ਦੇ ਬਾਅਦ 33 ਜ਼ੀਰੋ) ਦਾ ਭਾਰੀ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਪਾਬੰਦੀਸ਼ੁਦਾ ਕ੍ਰੇਮਲਿਨ ਪੱਖੀ ਯੂਟਿਊਬ ਚੈਨਲਾਂ ਨੂੰ ਬਹਾਲ ਨਾ ਕਰਨ ਲਈ ਲਗਾਇਆ ਗਿਆ ਸੀ। ਇਹ ਜੁਰਮਾਨਾ ਗੂਗਲ ਦੀ ਮਾਰਕੀਟ ਕੈਪ ਅਤੇ ਇੱਥੋਂ ਤੱਕ ਕਿ ਪੂਰੀ ਦੁਨੀਆ ਦੀ ਜੀਡੀਪੀ ਤੋਂ ਵੀ ਵੱਧ ਸੀ।
ਇਹ ਵੀ ਪੜ੍ਹੋ : ਸੋਨਾ 1039 ਰੁਪਏ ਹੋ ਗਿਆ ਸਸਤਾ, ਚਾਂਦੀ 'ਚ ਵੀ ਆਈ 2930 ਰੁਪਏ ਦੀ ਗਿਰਾਵਟ, ਜਾਣੋ ਰੇਟ
ਕੰਪਨੀ ਦੀਵਾਲੀਆ ਹੋ ਗਈ!
17 ਰੂਸੀ ਟੀਵੀ ਚੈਨਲਾਂ, ਜਿਨ੍ਹਾਂ ਵਿੱਚ ਸਰਕਾਰੀ ਅਤੇ ਫੌਜੀ ਪ੍ਰਸਾਰਕਾਂ ਵੀ ਸ਼ਾਮਲ ਹਨ, ਨੇ ਕਈ ਦੇਸ਼ਾਂ ਵਿੱਚ ਅਦਾਲਤੀ ਫੈਸਲੇ ਲਾਗੂ ਕਰਨ ਲਈ ਗੂਗਲ ਦੇ ਖਿਲਾਫ ਕਾਨੂੰਨੀ ਦਾਅਵੇ ਦਾਇਰ ਕੀਤੇ ਹਨ। 2022 ਵਿੱਚ, ਰੂਸੀ ਅਧਿਕਾਰੀਆਂ ਦੁਆਰਾ ਇਸਦੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਤੋਂ ਬਾਅਦ ਗੂਗਲ ਦੀ ਰੂਸੀ ਸਹਾਇਕ ਕੰਪਨੀ ਦੀਵਾਲੀਆ ਹੋ ਗਈ ਸੀ। ਹਾਲਾਂਕਿ ਇਸ ਦੀਆਂ ਮੁਫਤ ਸੇਵਾਵਾਂ ਅਜੇ ਵੀ ਚਾਲੂ ਹਨ।
ਇਹ ਵੀ ਪੜ੍ਹੋ : ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8