ਰਿੰਗ ਸੈਰੇਮੇਨੀ ''ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ
Monday, Mar 03, 2025 - 03:11 PM (IST)

ਅਲੀਗੜ੍ਹ- ਲਾੜੀ ਦੀ ਸਹੇਲੀ ਦੋਸਤ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜੀ ਦੀ ਸਹੇਲੀ ਰਿੰਗ ਸੈਰੇਮਨੀ ਦੌਰਾਨ ਪੈਂਟ-ਸ਼ਰਟ 'ਚ ਪਹੁੰਚੀ ਸੀ। ਇਸ ਦੌਰਾਨ ਉਸ ਨੇ ਲਾੜੀ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ। ਸਹੇਲੀ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਲਾੜੀ ਨਾਲ ਰਿਸ਼ਤੇ 'ਚ ਹੈ। ਲਾੜੀ ਤਿੰਨ ਵਾਰ ਉਸ ਦੀ ਮੰਗਣੀ ਤੁੜਵਾ ਚੁੱਕੀ ਹੈ। ਹੁਣ ਉਹ ਖੁਦ ਵਿਆਹ ਕਰਵਾਉਣ ਜਾ ਰਹੀ ਹੈ। ਉਸ ਨੇ ਮੁੰਡੇ ਵਾਲਿਆਂ ਨੂੰ ਪੂਰੀ ਜਾਣਕਾਰੀ ਦਿੱਤੀ। ਇਸ ਦੌਰਾਨ ਰਾਤ ਭਰ ਵਿਵਾਦ ਹੋਰ ਡੂੰਘਾ ਹੁੰਦਾ ਗਿਆ। ਆਖਰਕਾਰ ਲਾੜੇ ਪੱਖ ਨੇ ਵਿਆਹ ਤੋੜਨ ਅਤੇ ਮੰਗਣੀ ਰੱਦ ਕਰਨ ਦਾ ਫੈਸਲਾ ਲਿਆ। ਉਹ ਉੱਥੋਂ ਵਾਪਸ ਚਲੇ ਗਏ। ਹੁਣ ਇਹ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੀ ਹੈ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਇਹ ਪੂਰੀ ਘਟਨਾ ਅਲੀਗੜ੍ਹ ਦੇ ਕੁਆਰਸੀ ਇਲਾਕੇ ਦੀ ਦੱਸੀ ਜਾ ਰਹੀ ਹੈ। ਬੁਲੰਦਸ਼ਹਿਰ ਦੀ ਇਕ ਐੱਮਏ ਪਾਸ ਕੁੜੀ ਦੀ ਮੰਗਣੀ ਤੈਅ ਹੋਈ ਸੀ। ਹੋਟਲ 'ਚ ਹੋ ਰਹੇ ਸਮਾਗਮ ਦੌਰਾਨ ਇਕ ਕੁੜੀ ਪੈਂਟ-ਸ਼ਰਟ ਪਹਿਨ ਕੇ ਸਟੇਜ 'ਤੇ ਪਹੁੰਚੀ। ਉਸ ਨੇ ਲਾੜੀ ਬਣੀ ਕੁੜੀ ਦਾ ਹੱਥ ਫੜਿਆ ਅਤੇ ਦਾਅਵਾ ਕੀਤਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਸਨ। ਹੁਣ ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦੇਵੇਗੀ। ਬੀਨਾ ਨਾਮ ਦੀ ਕੁੜੀ ਨੇ ਲਾੜੀ 'ਤੇ ਦੋਸ਼ ਲਗਾਇਆ ਕਿ ਇਸ ਕੁੜੀ ਕਾਰਨ ਉਸ ਦਾ ਰਿਸ਼ਤਾ ਤਿੰਨ ਵਾਰ ਟੁੱਟ ਚੁੱਕਿਆ ਹੈ। ਹੁਣ ਉਹੀ ਕੁੜੀ ਚੋਰੀ-ਚੋਰੀ ਵਿਆਹ ਕਰਵਾਉਣ ਜਾ ਰਹੀ ਸੀ। ਜਦੋਂ ਲਾੜੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਤਾਂ ਬੀਨਾ ਨੇ ਸਬੂਤ ਵਜੋਂ ਫੋਟੋਆਂ ਅਤੇ ਵੀਡੀਓ ਦਿਖਾਏ।
ਇਹ ਵੀ ਪੜ੍ਹੋ : ਜੈਮਾਲਾ ਤੋਂ ਪਹਿਲਾਂ ਲਾੜੀ ਦੇ Whatsapp 'ਤੇ ਆਈ ਅਜਿਹੀ ਤਸਵੀਰ, ਟੁੱਟ ਗਿਆ ਵਿਆਹ
ਰਿੰਗ ਸੈਰੇਮਨੀ 'ਚ ਹੰਗਾਮੇ ਦੀ ਖ਼ਬਰ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਦੋਵਾਂ ਕੁੜੀਆਂ ਵਿਚਕਾਰ ਕਾਫ਼ੀ ਦੇਰ ਤੱਕ ਬਹਿਸ ਚੱਲਦੀ ਰਹੀ। ਹੰਗਾਮੇ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੇ ਇਹ ਰਿਸ਼ਤਾ ਤੋੜ ਦਿੱਤਾ। ਹੋਣ ਵਾਲੇ ਲਾੜੇ ਨੇ ਕਿਹਾ ਕਿ ਲੈਸਬੀਅਨ ਕੁੜੀ ਨਾਲ ਕੌਣ ਵਿਆਹ ਕਰੇਗਾ? ਸਾਡੀ ਬੇਇੱਜ਼ਤੀ ਹੋ ਗਈ ਹੈ, ਹੁਣ ਇਹ ਵਿਆਹ ਹੋ ਸਕੇਗਾ। ਬੀਨਾ ਨੇ ਪ੍ਰੇਮ ਸਬੰਧਾਂ ਬਾਰੇ ਕਿਹਾ ਕਿ ਅਸੀਂ ਕੋਚਿੰਗ ਸੈਂਟਰ 'ਚ ਮਿਲੇ ਸੀ। ਉਨ੍ਹਾਂ ਦਾ ਰਿਸ਼ਤਾ ਸਾਲ 2021 'ਚ ਸ਼ੁਰੂ ਹੋਇਆ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਸਹੇਲੀ ਨੇ ਵਾਰ-ਵਾਰ ਵਿਆਹ ਦਾ ਵਾਅਦਾ ਕੀਤਾ ਅਤੇ ਉਸ ਦੇ ਰਿਸ਼ਤੇ ਤੁੜਵਾਏ। ਹੁਣ ਜਦੋਂ ਉਸ ਦਾ ਆਪਣਾ ਵਿਆਹ ਤੈਅ ਹੋਇਆ ਤਾਂ ਉਸ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ। ਕੁੜੀ ਦੇ ਸਹੇਲੀ ਨੇ ਰਿੰਗ ਸੈਰੇਮਨੀ 'ਚ ਹੰਗਾਮੇ ਦਾ ਮਾਮਲਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਕ ਇਸ ਨੂੰ ਸਮਲਿੰਗੀ ਸਬੰਧਾਂ ਨਾਲ ਜੋੜ ਕੇ ਦੇਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8