ਖੇਤੀਬਾੜੀ ਮੰਤਰੀ ਦੇ ਵੱਡੇ ਪੁੱਤਰ ਕਾਰਤੀਕੇਯ ਦਾ ਵਿਆਹ, ਮੰਗੇਤਰ ਨਾਲ ਕਰਵਾਇਆ ਪ੍ਰੀ-ਵੈਟਿੰਗ ਸ਼ੂਟ
Thursday, Feb 27, 2025 - 01:20 PM (IST)

ਭੋਪਾਲ- ਖੇਤੀਬਾੜੀ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤੀਕੇਯ ਸਿੰਘ ਚੌਹਾਨ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ। ਇਸ ਤੋਂ ਪਹਿਲਾਂ ਕਾਰਤੀਕੇਯ ਨੇ ਆਪਣੀ ਮੰਗੇਤਰ ਅਮਾਨਤ ਬਾਂਸਲ ਨਾਲ ਵਾਰਾਣਸੀ ਵਿਚ ਪ੍ਰੀ-ਵੈਡਿੰਗ ਸ਼ੂਟ ਕਰਵਾਇਆ। ਪ੍ਰੀ-ਵੈਡਿੰਗ ਸ਼ੂਟ ਦਾ ਵੀਡੀਓ ਖੁਦ ਅਮਾਨਤ ਦੇ ਪਿਤਾ ਅਨੁਪਮ ਬਾਂਸਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਕਾਰਤੀਕੇਯ ਦਾ ਰਿਸ਼ਤਾ ਕਾਰੋਬਾਰੀ ਅਨੁਪਮ ਦੀ ਧੀ ਅਮਾਨਤ ਬਾਂਸਲ ਨਾਲ ਤੈਅ ਹੋਇਆ ਹੈ। ਰਾਜਸਥਾਨ ਦੇ ਰਹਿਣ ਵਾਲੇ ਅਮਾਨਤ ਬਾਂਸਲ ਦੇ ਪਿਤਾ ਅਨੁਪਮ ਬਾਂਸਲ ਫੇਮਸ ਸ਼ੂਜ ਕੰਪਨੀ Liberty ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ ਅਤੇ ਮਾਂ ਰੁਚਿਤਾ ਬਾਂਸਲ ਕੰਫੈਡਰੇਸ਼ਨ ਆਫ ਵਿਮਨ ਇੰਟਪ੍ਰੇਨਯੋਰਸ ਆਫ ਇੰਡੀਆ ਦੇ ਹਰਿਆਣਾ ਚੈਪਟਰ ਦੀ ਫਾਊਂਡਰ ਹੈ।
ਅਮਾਨਤ ਨੇ ਹਾਲ ਹੀ ਵਿਚ ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਸਾਈਕੋਲੌਜੀ ਵਿਚ M.Sc ਦੀ ਪੜ੍ਹਾਈ ਪੂਰੀ ਕੀਤੀ ਹੈ। ਗੱਲ ਕਰੀਏ ਜੇਕਰ ਕਾਰਤੀਕੇਯ ਦੀ ਤਾਂ ਉਹ ਪਿਤਾ ਵਾਂਗ ਹੀ ਸਿਆਸਤ ਵਿਚ ਸਰਗਰਮ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੇ ਸਿਆਸੀ ਉੱਤਰਾਧਿਕਾਰੀ ਵੀ ਹਨ। ਉਹ ਆਪਣੇ ਪਿਤਾ ਲਈ 2013 ਤੋਂ ਚੋਣ ਪ੍ਰਚਾਰ ਕਰਦੇ ਆ ਰਹੇ ਹਨ।
ਸ਼ਿਵਰਾਜ ਸਿੰਘ ਚੌਹਾਨ ਦੇ ਪਰਿਵਾਰ ਵਿਚ ਪਤਨੀ ਸਾਧਨਾ ਸਿੰਘ ਅਤੇ ਦੋ ਪੁੱਤਰ ਹਨ। ਵੱਡੇ ਪੁੱਤਰ ਦਾ ਨਾਂ ਕਾਰਤੀਕੇਯ ਅਤੇ ਛੋਟੇ ਪੁੱਤਰ ਦਾ ਨਾਂ ਕੁਣਾਲ ਹੈ। ਕੁਣਾਲ ਸਿਆਸਤ ਤੋਂ ਦੂਰ ਰਹਿੰਦੇ ਹਨ ਅਤੇ ਵਿਦਿਸ਼ਾ ਵਿਤ ਮੈਸਰਸ ਸੁੰਦਰ ਫੂਡਸ ਐਂਡ ਡੇਅਰੀ ਦਾ ਕੰਮਕਾਜ ਵੇਖਦੇ ਹਨ। ਕੁਝ ਦਿਨ ਪਹਿਲਾਂ ਹੀ ਕੁਣਾਲ ਦਾ ਵਿਆਹ ਹੋਇਆ ਹੈ। ਕੁਣਾਲ ਦਾ ਵਿਆਹ ਭੋਪਾਲ ਦੇ ਰਹਿਣ ਵਾਲੇ ਡਾ. ਇੰਦਰਮਲ ਜੈਨ ਦੀ ਪੋਤੀ ਰਿੱਧੀ ਜੈਨ ਨਾਲ ਹੋਇਆ ਹੈ। ਰਿੱਧੀ ਦੇ ਪਿਤਾ ਦਾ ਨਾਂ ਸੰਦੀਪ ਜੈਨ ਹੈ।
ਦੱਸ ਦੇਈਏ ਕਿ ਸ਼ਿਵਰਾਜ ਸਿੰਘ ਚੌਹਾਨ 4 ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਾਮਾ ਦੇ ਨਾਂ ਤੋਂ ਮਸ਼ਹੂਰ 65 ਸਾਲਾ ਨੇਤਾ ਮੋਦੀ ਸਰਕਾਰ ਵਿਚ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਹਨ। ਸ਼ਿਵਰਾਜ ਸਿੰਘ 2005 ਤੋਂ 2018 ਤੱਕ ਅਤੇ ਫਿਰ 2020 ਤੋਂ 2023 ਤੱਕ MP ਦੇ ਲੰਬੇ ਸਮੇਂ ਤੱਕ ਮੁੱਖ ਮੰਤਰੀ ਬਣੇ ਰਹਿਣ ਦਾ ਰਿਕਾਰਡ ਬਣਾਇਆ ਸੀ।