ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਲੋਹੜੀ ਦੀ ਵਧਾਈ, ਪੰਜਾਬੀ 'ਚ ਕੀਤਾ ਟਵੀਟ

Monday, Jan 13, 2020 - 08:32 AM (IST)

ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਲੋਹੜੀ ਦੀ ਵਧਾਈ, ਪੰਜਾਬੀ 'ਚ ਕੀਤਾ ਟਵੀਟ

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਸਾਰੇ ਪੰਜਾਬੀ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਪੰਜਾਬ, ਭਾਰਤ ਅਤੇ ਸੰਸਾਰ ਵਿਚ ਵੱਸਦੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਲੋਹੜੀ ਦਾ ਇਹ ਮੁਬਾਰਕ ਮੌਕਾ ਅਤੇ ਤਿਉਹਾਰ ਹਰ ਇਕ ਦੀ ਜ਼ਿੰਦਗੀ ਵਿਚ ਉਤਸ਼ਾਹ, ਖੁਸ਼ੀਆਂ, ਉੱਤਮ ਸਿਹਤ ਅਤੇ ਖੁਸ਼ਹਾਲੀ ਲਿਆਵੇ''

 

PunjabKesari


Related News