Paytm ਦੇ ਗਾਹਕਾਂ ਲਈ ਵੱਡੀ ਖਬਰ! ਕੰਪਨੀ ਨੇ ਦੱਸੀ ਇਕ ਰਾਜ਼ ਦੀ ਗੱਲ
Thursday, May 28, 2020 - 06:40 PM (IST)
ਨਵੀਂ ਦਿੱਲੀ — ਜੇ ਤੁਸੀਂ ਵੀ ਤਾਲਾਬੰਦੀ ਦੌਰਾਨ ਪੇਟੀਐਮ ਦੀ ਵਰਤੋਂ ਕਰਦੇ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋ ਸਕਦੀ ਹੈ। ਆਨਲਾਈਨ ਭੁਗਤਾਨ ਨੂੰ ਸੁਰੱਖਿਅਤ ਬਣਾਉਣ ਲਈ ਪੇਟੀਐਮ ਨੇ ਆਪਣਾ ਉਪਭੋਗਤਾ ਐਸਐਮਐਸ ਇੰਟਰਫੇਸ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਹੈ। ਜਿਸ ਕਾਰਨ ਪੇਟੀਐਮ ਜ਼ਰੀਏ ਹੋਣ ਵਾਲੀਆਂ ਧੋਖਾਧੜੀ ਦੇ ਡਰ ਘੱਟ ਹੋ ਜਾਂਦੇ ਹਨ। ਜੇਕਰ ਤੁਸੀਂ ਪੇਟੀਐਮ ਉਪਭੋਗਤਾ ਹੋ ਤਾਂ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਪੇਟੀਐਮ ਹਮੇਸ਼ਾਂ ਆਪਣੇ ਓਟੀਪੀ(OTP) ਨੂੰ ਮੈਸੇਜ ਦੇ ਅੰਤ ਵਿਚ ਹੀ ਰੱਖਦਾ ਹੈ।
ਇਹ ਵੀ ਪੜ੍ਹੋ: - ਸੋਨਾ ਅਤੇ ਇਸ ਦੇ ਗਹਿਣਿਆਂ ਦੇ ਪ੍ਰਤੀ ਕੀ ਸੋਚਦੀਆਂ ਹਨ ਜਨਾਨੀਆਂ, ਇਕ ਰਿਪੋਰਟ
ਪੇਟੀਐਮ ਅਜਿਹਾ ਕਿਉਂ ਕਰਦਾ ਹੈ?
ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਕਿਉਂ ਟਰਾਂਜ਼ੈਕਸ਼ਨ ਦੇ ਸਮੇਂ ਛੇ ਅੰਕਾਂ ਦਾ ਓਟੀਪੀ ਐਸਐਮਐਸ ਦੇ ਬਿਲਕੁਲ ਅੰਤ ਵਿਚ ਹੁੰਦਾ ਹੈ। ਟਵਿੱਟਰ 'ਤੇ ਇੰਸਟਾਹਾਇਰ ਸੰਸਖਾਪਕ ਆਦਿਤਿਆ ਰਾਜਗਡੀਆ ਨੂੰ ਜਵਾਬ ਦਿੰਦੇ ਹੋਏ 41 ਸਾਲਾ ਉਦਮੀ ਨੇ ਖੁਲਾਸਾ ਕੀਤਾ ਕਿ ਇਹ ਧੋਖਾਧੜੀ ਕਰਨ ਵਾਲਿਆਂ ਨੂੰ ਨਿਰਾਸ਼ ਕਰਨ ਦੀ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਹੈ।
This OTP sharing at end of message is deliberate. We figured that whenever fraudsters call a gullible customers, it is very easy for them to share OTP.
— Vijay Shekhar Sharma (@vijayshekhar) May 26, 2020
Just so that they don’t share OTP, we put it at end of warning message.
Guess what, we saw reduction in OTP sharing 😎 https://t.co/YrEZ6N4OVP
ਇਹ ਵੀ ਪੜ੍ਹੋ: - ਤਾਲਾਬੰਦੀ 'ਚ UCO Bank ਨੇ ਦਿੱਤੀ ਆਪਣੇ ਗਾਹਕਾਂ ਨੂੰ ਰਾਹਤ, ਵਿਆਜ ਦਰਾਂ 'ਚ ਕੀਤੀ ਕਟੌਤੀ
ਰਾਜਗੜ੍ਹੀਆ ਨੇ ਸ਼ੇਖਰ ਨੂੰ ਪੁੱਛਿਆ ਕਿ ਓਟੀਪੀ ਸੁਨੇਹੇ ਦੇ ਅੰਤ ਵਿਚ ਦਿਖਾਈ ਦਿੰਦਾ ਹੈ। ਜਿਸ ਕਰਕੇ ਉਪਭੋਗਤਾ ਮੈਸੇਜ ਖੋਲਣਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਪਭੋਗਤਾ ਲਈ ਸੁਨੇਹਾ ਨੋਟੀਫਿਕੇਸ਼ਨ ਤੋਂ ਓਟੀਪੀ ਦੀ ਕਾਪੀ ਕਰਨਾ ਸੌਖਾ ਹੋ ਸਕਦਾ ਹੈ ਜੇਕਰ ਇਹ ਪਹਿਲੇ ਕੁਝ ਸ਼ਬਦਾਂ ਵਿਚ ਦਿਖਾਈ ਦੇ ਦਿੰਦਾ ਹੈ।
ਇਸ ਦਾ ਜਵਾਬ ਉਨ੍ਹਾਂ ਨੇ ਟਵਿੱਟਰ 'ਤੇ ਦਿੰਦੇ ਹੋਏ ਲਿਖਿਆ ਕਿ ਇਹ ਵੇਖਿਆ ਗਿਆ ਹੈ ਕਿ ਠੱਗ ਭੋਲੇ ਭਾਲੇ ਗਾਹਕਾਂ ਨੂੰ ਓਟੀਪੀ ਸਾਂਝਾ ਕਰਨ ਲਈ ਅਸਾਨੀ ਨਾਲ ਮਨਾਉਣ ਯੋਗ ਹੁੰਦੇ ਹਨ। ਅਸੀਂ ਇਸਨੂੰ ਚੇਤਾਵਨੀ ਸੰਦੇਸ਼ ਦੇ ਅੰਤ ਵਿਚ ਇਸ ਲਈ ਰੱਖਿਆ ਹੈ ਤਾਂ ਜੋ ਗਾਹਕ ਓਟੀਪੀ ਸਾਂਝਾ ਕਰਨ ਤੋਂ ਪਹਿਲਾਂ ਇਸ ਨੂੰ ਪੜ੍ਹ ਸਕਣ। ਵਿਜੇ ਸ਼ੇਖਰ ਨੇ ਕਿਹਾ ਕਿ ਇਸ ਕਦਮ ਨੂੰ ਲਾਗੂ ਕਰਨ ਤੋਂ ਬਾਅਦ ਓਟੀਪੀ ਸਾਂਝਾ ਕਰਨ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ।
ਇਹ ਵੀ ਪੜ੍ਹੋ: - 7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ