ਰੋਹਿੰਗੀਆਂ ਅੱਤਵਾਦੀਆਂ ਵੱਲੋਂ ਮਾਰੇ ਗਏ 28 ਭਾਰਤੀ ਹਿੰਦੂਆਂ ਦੀਆਂ ਮਿਲੀਆਂ ਕਬਰਾਂ

09/24/2017 10:18:46 PM

ਮਿਆਂਮਾਰ — ਮਿਆਂਮਾਰ ਦੀ ਫੌਜ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਰੋਹਿੰਗੀਆ ਅੱਤਵਾਦੀਆਂ ਵੱਲੋਂ ਮਾਰੇ ਗਏ 28 ਭਾਰਤੀ ਹਿੰਦੂਆਂ ਦੀ ਸਮੂਹਿਕ ਕਬਰ ਮਿਲੀ ਹੈ। ਬੀਤੀ 25 ਅਗਸਤ ਨੂੰ ਰਖਾਇਨ ਜ਼ਿਲੇ 'ਚ ਰੋਹਿੰਗੀਆ ਅੱਤਵਾਦੀਆਂ ਨੇ ਪੁਲਸ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਇਥੇ ਇਕ ਫਿਰਕੂ ਹਿੰਸਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਿਆਂਮਾਰ ਦੀ ਫੌਜ ਨੇ ਇਨ੍ਹਾਂ 'ਤੇ ਕਾਰਵਾਈ ਕੀਤੀ। 
ਕਾਰਵਾਈ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਇਸ ਪੂਰੇ ਇਲਾਕੇ ਖਦੇੜ ਦਿੱਤਾ ਗਿਆ। ਸਰਚ ਅਪਰੇਸ਼ਨ ਦੇ ਦੌਰਾਨ ਫੌਜ ਨੂੰ ਇਸ ਇਲਾਕੇ 'ਚ 28 ਮ੍ਰਿਤਕ ਸਰੀਰਾਂ ਨੂੰ ਕਬਰ 'ਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਮ੍ਰਿਤਕ ਸਰੀਰ ਭਾਰਤੀ ਹਿੰਦੂਆਂ ਦੇ ਹਨ। 
ਫੌਜ ਮੁਤਾਬਕ ਇਸ ਇਲਾਕੇ 'ਚ 30 ਹਜ਼ਾਰ ਹਿੰਦੂ ਅਤੇ ਬੁੱਧ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਇਥੋਂ ਦੇ ਰੋਹਿੰਗੀਆ ਅੱਤਵਾਦੀ ਡਰਾਉਂਦੇ ਹਨ। ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਹੜੀਆਂ ਮ੍ਰਿਤਕ ਸਰੀਰ ਮਿਲੇ ਹਨ, ਉਨ੍ਹਾਂ 'ਚੋਂ 20 ਔਰਤਾਂ, 8 ਮਰਦਾਂ ਦੇ ਹਨ।


Related News