ਖੇਤਾਂ ''ਚ ਘਾਹ ਕੱਟਣ ਗਈ ਨਾਬਾਲਿਗ ਲੜਕੀ ਨੂੰ ਇਸ ਤਰ੍ਹਾਂ ਮਿਲੀ ਦਰਦਨਾਕ ਮੌਤ

08/18/2017 12:52:12 PM

ਝੰਡੂਤਾ— ਉਪਮੰਡਲ ਝੰਡੂਤਾ ਦੀ ਪਿੰਡ ਪੰਚਾਇਤ ਗੇਹੜਵੀ ਦੇ ਪਿੰਡ ਜੋਲ ਗੁੱਗਾ 'ਚ ਸੱਪ ਦੇ ਡੱਸਣ ਨਾਲ ਇਕ 17 ਸਾਲਾ ਨਾਬਾਲਿਗ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੜਕੀ ਨੂੰ ਖੇਤਾਂ 'ਚ ਘਾਹ ਕੱਟਦੇ ਸਮੇਂ ਸੱਪ ਨੇ ਡੰਗ ਮਾਰ ਲਿਆ ਪਰ ਉਸ ਨੇ ਇਸ ਬਾਰੇ 'ਚ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਉਸ ਨੂੰ ਖੁਦ ਨਹੀਂ ਪਤਾ ਸੀ ਕਿ ਉਸ ਨੂੰ ਸੱਪ ਨੇ ਕੱਟ ਲਿਆ ਹੈ। ਉਸ ਨੇ ਘਾਹ ਕੱਟਣ ਦੇ ਤੁਰੰਤ ਬਾਅਦ ਜੋ ਕੰਮ ਸੀ ਉਹ ਨਿਪਟਾਇਆ ਅਤੇ ਘਰਦਿਆਂ ਲਈ ਖਾਣਾ ਵੀ ਬਣਾਇਆ ਪਰ ਉਸ ਸਮੇਂ ਵੀ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੀ ਗਈ ਅਤੇ ਸੋਚਦੀ ਰਹੀ ਕਿ ਕਿਸੇ ਚੂਹੇ ਨੇ ਕੱਟਿਆ ਹੋਵੇਗਾ। 
ਦੇਰ ਰਾਤੀ ਜਦੋਂ ਉਸ ਦੀ ਹਾਲਤ ਵਿਗੜੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੌੜ ਦਿੱਤਾ। ਲੜਕੀ ਦੇ ਪਿਤਾ ਸੁਰੇਸ਼ ਕੁਮਾਰ ਅਮ੍ਰਿਤਸਰ 'ਚ ਮਿਹਨਤ-ਮਜ਼ਦੂਰੀ ਕਰਦਾ ਹੈ। ਇਸ ਘਟਨਾ ਨਾਲ ਗੇਹੜਵੀ 'ਚ ਦੁੱਖ ਦਾ ਮਾਹੌਲ ਹੈ। ਪਰਿਵਾਰ ਪਹਿਲੇ ਹੀ ਗਰੀਬੀ ਦੀ ਮਾਰ ਝੇਲ ਰਿਹਾ ਹੈ ਅਤੇ ਉਪਰ ਤੋਂ ਇਸ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਲੋਕਾਂ ਨੇ ਸਰਕਾਰ ਤੋਂ ਪ੍ਰਭਾਵਿਤ ਪਰਿਵਾਰ ਨੂੰ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।


Related News