ਨਦੀ ''ਚ ਬੱਕਰੀਆਂ ਨੂੰ ਪਾਣੀ ਪਿਲਾਉਣ ਗਏ ਦਾਦੇ ਤੇ ਦੋ ਪੋਤਰਿਆਂ ਦੀ ਡੁੱਬਣ ਨਾਲ ਮੌਤ
Friday, Nov 01, 2024 - 09:36 AM (IST)
ਜੈਪੁਰ : ਰਾਜਸਥਾਨ 'ਚ ਭਰਤਪੁਰ ਜ਼ਿਲ੍ਹੇ 'ਚ ਬਿਆਨਾ ਦੇ ਸਦਰ ਥਾਣਾ ਖੇਤਰ ਦੇ ਪਿੰਡ ਨਗਲਾ ਬੰਦਾ 'ਚ ਵੀਰਵਾਰ ਨੂੰ ਪਿੰਡ ਤੋਂ ਵਹਿ ਰਹੀ ਗੰਭੀਰ ਨਦੀ 'ਚ ਬੱਕਰੀਆਂ ਨੂੰ ਪਾਣੀ ਪਿਲਾਉਣ ਲਏ ਇਕ ਬਜ਼ੁਰਗ ਅਤੇ ਉਸ ਦੇ ਦੋ ਪੋਤਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪਿੰਡ ਨਗਲਾ ਬੰਦਾ ਦਾ ਰਹਿਣ ਵਾਲਾ ਵਿਸ਼ਰਾਮ ਸਿੰਘ ਗੁਰਜਰ (62) ਵੀਰਵਾਰ ਸਵੇਰੇ ਆਪਣੇ ਪੋਤੇ ਯੋਗੇਸ਼ (15) ਅਤੇ ਅੰਕਿਤ (10) ਨਾਲ ਪਿੰਡ ਦੇ ਨੇੜੇ ਤੋਂ ਲੰਘਦੀ ਗੰਭੀਰ ਨਦੀ 'ਚ ਬੱਕਰੀਆਂ ਨੂੰ ਪਾਣੀ ਪਿਲਾਉਣ ਲਈ ਗਏ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ - Good News : ਦੀਵਾਲੀ 'ਤੇ ਅਧਿਆਪਕਾਂ ਨੂੰ ਮਿਲਿਆ ਵੱਡਾ ਤੋਹਫ਼ਾ
ਇਸ ਦੌਰਾਨ ਅਚਾਨਕ ਉਸ ਦੇ ਦੋਵੇਂ ਪੋਤੇ ਨਦੀ ਦੇ ਡੂੰਘੇ ਪਾਣੀ ਵਿੱਚ ਚਲੇ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਿਸ਼ਰਾਮ ਵੀ ਨਦੀ ਦੇ ਅੰਦਰ ਚਲਾ ਗਿਆ। ਡੂੰਘੇ ਪਾਣੀ 'ਚ ਜਾਣ ਤੋਂ ਬਾਅਦ ਤਿੰਨੋਂ ਦੀ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਉਪ ਪੁਲਸ ਕਪਤਾਨ ਕ੍ਰਿਸ਼ਨਰਾਜ, ਤਹਿਸੀਲਦਾਰ ਵਿਨੋਦ ਮੀਨਾ, ਸਦਰ ਥਾਣੇ ਦੇ ਐੱਸਐੱਚਓ ਬਲਰਾਮ ਯਾਦਵ ਮੌਕੇ 'ਤੇ ਪਹੁੰਚੇ ਅਤੇ ਐੱਸਡੀਆਰਐੱਫ ਟੀਮ ਨੂੰ ਬੁਲਾ ਕੇ ਤਲਾਸ਼ੀ ਮੁਹਿੰਮ ਚਲਾਈ। ਸਰਚ ਆਪਰੇਸ਼ਨ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਨੇ ਪਿੰਡ ਨਗਲਾ ਬੰਦਾ ਦੇ ਰਹਿਣ ਵਾਲੇ ਵਿਸ਼ਰਾਮ ਸਿੰਘ ਗੁਰਜਰ ਦੀ ਲਾਸ਼ ਬਰਾਮਦ ਕੀਤੀ। ਅੱਜ ਸ਼ਾਮ ਹੋਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ। ਸ਼ੁੱਕਰਵਾਰ ਨੂੰ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8