ਜਾਇਦਾਦ ਵਿਵਾਦ ’ਚ ਪਿੰਡ ਦੇ ਪ੍ਰਧਾਨ ਨੇ ਦਲਿਤ ਵਿਅਕਤੀ ਨੂੰ ਮਾਰੀ ਗੋਲੀ

Thursday, Feb 06, 2025 - 09:24 PM (IST)

ਜਾਇਦਾਦ ਵਿਵਾਦ ’ਚ ਪਿੰਡ ਦੇ ਪ੍ਰਧਾਨ ਨੇ ਦਲਿਤ ਵਿਅਕਤੀ ਨੂੰ ਮਾਰੀ ਗੋਲੀ

ਅਲੀਗੜ੍ਹ (ਉ. ਪ੍ਰ.), (ਭਾਸ਼ਾ)- ਜ਼ਿਲੇ ਦੇ ਇਗਲਾਸ ਥਾਣਾ ਖੇਤਰ ਦੇ ਹਸਤੀਪੁਰ ਪਿੰਡ ਦੇ ਪ੍ਰਧਾਨ ਨੇ ਵੀਰਵਾਰ ਨੂੰ ਕਥਿਤ ਤੌਰ ’ਤੇ ਇਕ ਦਲਿਤ ਵਿਅਕਤੀ ਦੇ ਸਿਰ ’ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।

ਪੁਲਸ ਮੁਤਾਬਕ ਜਾਇਦਾਦ ਵਿਵਾਦ ਨੂੰ ਲੈ ਕੇ 2 ਲੋਕਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਇਹ ਘਟਨਾ ਵਾਪਰੀ। 60 ਸਾਲਾ ਪੀੜਤ ਚੰਦਰ ਪਾਲ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੀਨੀਅਰ ਪੁਲਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਪ੍ਰਧਾਨ ਬਬਲੂ ਤੇ ਉਸ ਦੇ 2 ਕਥਿਤ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਸੁਪਰਡੈਂਟ (ਦਿਹਾਤੀ) ਅੰਮ੍ਰਿਤ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੰਦਰ ਪਾਲ ਅਤੇ ਬਬਲੂ ਵਿਚਕਾਰ ਜਾਇਦਾਦ ਦੇ ਇਕ ਹਿੱਸੇ ਨੂੰ ਲੈ ਕੇ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਐੱਸ. ਪੀ. ਨੇ ਕਿਹਾ ਕਿ ਦੁਪਹਿਰ ਨੂੰ ਦੋਵਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਬਬਲੂ ਨੇ ਚੰਦਰ ਪਾਲ ਨੂੰ ਗੋਲੀ ਮਾਰ ਦਿੱਤੀ। ਪੁਲਸ ਟੀਮਾਂ ਪ੍ਰਧਾਨ ਬਬਲੂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੀ ਤਲਾਸ਼ੀ ਲੈ ਰਹੀਆਂ ਹਨ।


author

rajwinder kaur

Content Editor

Related News