ਸ਼ਰਾਬ ਦੇ ਨਸ਼ੇ ''ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ 2 ਦੋਸਤਾਂ ਦਾ ਕੀਤਾ ਕਤਲ

Saturday, Jul 26, 2025 - 05:06 PM (IST)

ਸ਼ਰਾਬ ਦੇ ਨਸ਼ੇ ''ਚ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ 2 ਦੋਸਤਾਂ ਦਾ ਕੀਤਾ ਕਤਲ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ 2 ਦੋਸਤਾਂ ਦਾ ਕਤਲ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਗੁਲਾਬ ਬਾੜੀ ਚੁੰਗੀ 'ਚ ਇਕ ਸ਼ਰਾਬ ਦੀ ਦੁਕਾਨ ਕੋਲ ਉਸ ਸਮੇਂ ਵਾਪਰੀ, ਜਦੋਂ ਤਿੰਨੋਂ ਦੋਸਤ ਇਕੱਠੇ ਸ਼ਰਾਬ ਪੀ ਰਹੇ ਸਨ। ਪੁਲਸ ਅਨੁਸਾਰ ਦੋਸ਼ੀ ਸ਼ਰੀਕ ਨੇ ਕੰਮ ਨੂੰ ਲੈ ਕੇ ਭੁਗਤਾਨ 'ਤੇ ਕਹਾਸੁਣੀ ਤੋਂ ਬਾਅਦ ਸ਼ਾਹਨਵਾਜ਼ ਉਰਫ਼ ਬੱਬਲੂ (35) ਅਤੇ ਜੁਨੈਦ (30) 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਹਮਲੇ 'ਚ ਜ਼ਖ਼ਮੀ ਦੋਵੇਂ ਵਿਅਕਤੀ ਸੜਕ ਕਿਨਾਰੇ ਕਰੀਬ ਇਕ ਘੰਟੇ ਤੱਕ ਖੂਨ ਨਾਲ ਲੱਥਪੱਥ ਪਏ ਰਹੇ।

ਪੁਲਸ ਅਨੁਸਾਰ, ਸ਼ਾਹਨਵਾਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜੁਨੈਦ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਕਟਘਰ ਥਾਣਾ ਪੁਲਸ ਇੰਸਪੈਕਟਰ ਸੰਜੇ ਸਿੰਘ ਨੇ ਦੱਸਿਆ ਕਿ ਤਿੰਨੋਂ ਸਾਥੀ ਆਇਰਨ ਸ਼ੀਟ ਕੱਟਣ ਦਾ ਕੰਮ ਕਰਦੇ ਸਨ ਅਤੇ ਸ਼ਰੀਕ ਨੇ ਸ਼ਾਹਨਵਾਜ਼ ਅਤੇ ਜੁਨੈਦ ਨੂੰ ਠੇਕੇ 'ਤੇ ਕੰਮ ਦਿੱਤਾ ਸੀ। ਉਨ੍ਹਾਂ ਨੇ ਸ਼ਾਹਨਵਾਜ਼ ਦੇ ਭਰਾ ਫਈਮ ਕੁਰੈਸ਼ੀ ਦੇ ਹਵਾਲੇ ਤੋਂ ਦੱਸਿਆ ਕਿ ਸ਼ਰੀਕ ਨੇ ਦਿੱਲੀ 'ਚ ਠੇਕੇਦਾਰੀ 'ਤੇ ਇਕ ਕੰਮ ਲਿਆ ਸੀ ਅਤੇ ਸ਼ਾਹਨਵਾਜ਼ ਨੂੰ ਕੰਮ ਲਈ ਭੇਜਿਆ ਸੀ ਪਰ ਬਾਅਦ 'ਚ ਉਸ ਨੇ ਸ਼ਾਹਨਵਾਜ਼ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ਾਹਨਵਾਜ਼ ਵਾਪਸ ਮੁਰਾਦਾਬਾਦ ਆ ਗਿਆ ਅਤੇ ਉਸ ਦਾ ਸ਼ਰੀਕ ਨਾਲ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਕਤਲ ਦੇ ਬਾਅਦ ਤੋਂ ਦੋਸ਼ੀ ਫਰਾਰ ਹੈ ਅਤੇ ਉਸ ਨੂੰ ਫੜਣ ਲਈ ਤਿੰਨ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News