ਗੋਰਖਪੁਰ ਏਅਰਪੋਰਟ ਦੇ ਰਨਵੇਅ ’ਤੇ DSC ਜਵਾਨ ਨੇ ਖੁਦ ਨੂੰ ਮਾਰੀ ਗੋਲੀ
Thursday, Aug 07, 2025 - 11:00 PM (IST)

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਏਅਰਪੋਰਟ ’ਤੇ ਸੁਰੱਖਿਆ ’ਚ ਤਾਇਨਾਤ ਡਿਫੈਂਸ ਸਕਿਓਰਿਟੀ ਕਾਪਸ (ਡੀ. ਐੱਸ. ਸੀ.) ਦੇ ਇਕ ਜਵਾਨ ਨੇ ਵੀਰਵਾਰ ਤੜਕੇ ਰਨਵੇਅ ’ਤੇ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਨਾਲ ਏਅਰਪੋਰਟ ਕੰਪਲੈਕਸ ’ਚ ਦਹਿਸ਼ਤ ਫੈਲ ਗਈ। ਮ੍ਰਿਤਕ ਜਵਾਨ ਦੀ ਪਛਾਣ ਬਿਹਾਰ ਦੇ ਛਪਰਾ ਨਿਵਾਸੀ ਜਿਤੇਂਦਰ ਸਿੰਘ (49) ਵਜੋਂ ਹੋਈ ਹੈ।