ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਬਣਾਉਣ ਲਈ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

02/16/2019 2:08:29 AM

ਨਵੀਂ ਦਿੱਲੀ—ਦੇਸ਼ ਭਰ 'ਚ ਇਲੈਕਟ੍ਰਾਨਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਲਈ ਸਰਕਾਰ ਨੇ ਲਾਈਗਲਾਈਨ ਜਾਰੀ ਕਰ ਦਿੱਤੀ ਹੈ। ਇਕ ਅਧਿਕਾਰਿਤ ਬਿਆਨ 'ਚ ਇਹ ਕਿਹਾ ਗਿਆ ਹੈ ਕਿ ਹਰ 25 ਕਿਮੀ 'ਤੇ ਚਾਰਜਿੰਗ ਸਟੇਸ਼ਨ ਬਣਾਉਣ ਦੇ ਤਰੀਕਿਆਂ 'ਤੇ ਕੰਮ ਕੀਤਾ ਜਾਵੇਗਾ। 
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮੰਤਰਾਲਾ ਮੁਤਾਬਕ 2030 ਤੱਕ ਦੇਸ਼ 'ਚ ਕੁੱਲ ਵਾਹਨਾਂ ਦਾ 25 ਫੀਸਦੀ ਇਲੈਕਟ੍ਰਿਕ ਵਾਹਨ ਹੋਣਗੇ। ਉਨ੍ਹਾਂ ਚਾਰਜਿੰਗ ਲਈ ਦੇਸ਼ਭਰ 'ਚ ਇੰਫਰਾਸਟਰਕਚਰ 'ਤੇ ਕੰਮ ਕਰਨਾ ਜ਼ਰੂਰੀ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਲਾਂਗ ਰੇਂਜ ਅਤੇ ਹੈਵੀ ਡਿਊਟੀ ਇਲੈਕਟ੍ਰਿਕ ਵ੍ਹੀਕਲਸ ਲਈ ਹਾਈਵੇਅ 'ਤੇ ਹਰ 100 ਕਿਲੋਮੀਟਰ 'ਤੇ ਦੋਵਾਂ ਪਾਸੇ ਘਟੋ-ਘੱਟ ਇਕ-ਇਕ ਸਟੇਸ਼ਨ ਹੋਣਾ ਚਾਹੀਦਾ। ਸਰਕਾਰ ਨੇ ਕਿਹਾ ਕਿ ਰਿਹਾਇਸ਼ੀ ਖੇਤਰਾਂ 'ਚ ਵੀ ਚਾਰਜਿੰਗ ਸਟੇਸ਼ਨ ਹੋਣਾ ਚਾਹੀਦਾ। ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਲਈ ਇਹ ਗਾਈਡਲਾਈ ਸਾਰੇ ਸੂਬਿਆਂ ਅਤੇ ਕੇਂਦਰਾਂ ਨੂੰ ਭੇਜ ਦਿੱਤੀ ਗਈ ਹੈ।


Karan Kumar

Content Editor

Related News