UK 'ਚ ਕੋਰੋਨਾ ਦੇ ਨਵੇਂ ਸਟ੍ਰੇਨ ਪਿੱਛੋਂ ਰਾਜਸਥਾਨ 'ਚ 811 ਟੂਰਿਸਟਾਂ ਦੀ ਭਾਲ

Friday, Dec 25, 2020 - 09:43 PM (IST)

UK 'ਚ ਕੋਰੋਨਾ ਦੇ ਨਵੇਂ ਸਟ੍ਰੇਨ ਪਿੱਛੋਂ ਰਾਜਸਥਾਨ 'ਚ 811 ਟੂਰਿਸਟਾਂ ਦੀ ਭਾਲ

ਜੈਪੁਰ- ਰਾਜਸਥਾਨ ਸਰਕਾਰ ਨੇ ਉਨ੍ਹਾਂ ਸਾਰੇ 811 ਬ੍ਰਿਟਿਸ਼ ਸੈਲਾਨੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਪਿਛਲੇ ਦੋ ਮਹੀਨਿਆਂ ਵਿਚ ਸੂਬੇ ਵਿਚ ਆਏ ਹਨ। ਇਹ ਕਦਮ ਬ੍ਰਿਟੇਨ ਵਿਚ ਹਾਲ ਹੀ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਨੇ ਸੂਬਾ ਸਰਕਾਰ ਨਾਲ ਸਾਰੇ ਸੈਲਾਨੀਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਿਹਤ ਅਧਿਕਾਰੀ ਰਵੀ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਤੋਂ ਮਿਲੀ ਸੈਲਾਨੀਆਂ ਦੀ ਜਾਣਕਾਰੀ ਨੂੰ ਸਾਰੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜਾਂਚ ਅਤੇ ਇਕਾਂਤਵਾਸ ਦੀ ਸੁਵਿਧਾ ਨੂੰ ਯਕੀਨੀ ਕਰਨ।

ਇਸ ਦੇ ਨਾਲ ਹੀ ਸ਼ਰਮਾ ਨੇ ਕਿਹਾ ਕਿ ਵਿਭਾਗ ਸਾਵਧਾਨੀ ਦੇ ਤੌਰ 'ਤੇ ਇਹ ਕਦਮ ਚੁੱਕ ਰਿਹਾ ਹੈ ਅਤੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਜਾਪਾਨ 'ਚ ਮਿਲੇ UK ਕੋਰੋਨਾ ਵਾਇਰਸ ਵੇਰੀਐਂਟ ਦੇ ਪੰਜ ਮਾਮਲੇ

ਇਨ੍ਹਾਂ ਬ੍ਰਿਟਿਸ਼ ਸੈਲਾਨੀਆਂ ਵਿਚ 333 ਜੈਪੁਰ ਆਏ ਹਨ, ਜਦੋਂ ਕਿ ਜੋਧਪੁਰ ਵਿਚ 73, ਅਜਮੇਰ ਵਿਚ 70, ਅਲਵਰ ਵਿਚ 48, ਉਦੈਪੁਰ ਵਿਚ 43, ਕੋਟਾ ਵਿਚ 39 ਅਤੇ ਝੁੰਝਨੂੰ ਵਿਚ 24 ਸੈਲਾਨੀ ਹਨ। ਜੈਪੁਰ ਦੇ ਮੁੱਖ ਸਿਹਤ ਅਧਿਕਾਰੀ ਨਰੋਤਮ ਸ਼ਰਮਾ ਨੇ ਕਿਹਾ ਕਿ ਸਕ੍ਰੀਨਿੰਗ ਅਤੇ ਸੈਂਪਲਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਤੋਂ ਆਏ ਸਾਰੇ ਸੈਲਾਨੀਆਂ ਨੂੰ ਅਸੀਂ ਮਾਨੀਟਰ ਕਰ ਰਹੇ ਹਾਂ। ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਅਸੀਂ ਯੂ. ਕੇ. ਤੋਂ ਜੈਪੁਰ ਆਏ ਇਕ-ਇਕ ਸੈਲਾਨੀ ਤੱਕ ਪਹੁੰਚ ਜਾਵਾਂਗੇ। ਗੌਰਤਲਬ ਹੈ ਕਿ ਸਾਵਧਾਨੀ ਦੇ ਤੌਰ 'ਤੇ ਭਾਰਤ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਫਿਲਹਾਲ ਰੋਕ ਲਾਈ ਹੋਈ ਹੈ।

ਇਹ ਵੀ ਪੜ੍ਹੋ- ਕੈਨੇਡਾ : ਬ੍ਰਿਟਿਸ਼ ਕੋਲੰਬੀਆਂ ਦੇ ਇਕ ਫਾਰਮ 'ਚ ਜਾਨਵਰ ਮਿਲੇ ਕੋਰੋਨਾ ਪਾਜ਼ੀਟਿਵ


author

Sanjeev

Content Editor

Related News