ਸੰਸਦ 'ਚ ਪੇਸ਼ ਹੋਣਗੇ 17 ਨਵੇਂ ਬਿੱਲ, ਬੈਂਕ 'ਚ ਜਮ੍ਹਾ ਪੈਸੇ ਦੀ ਇੰਨੀ ਹੋਏਗੀ ਗਾਰੰਟੀ

Tuesday, Jul 13, 2021 - 03:14 PM (IST)

ਸੰਸਦ 'ਚ ਪੇਸ਼ ਹੋਣਗੇ 17 ਨਵੇਂ ਬਿੱਲ, ਬੈਂਕ 'ਚ ਜਮ੍ਹਾ ਪੈਸੇ ਦੀ ਇੰਨੀ ਹੋਏਗੀ ਗਾਰੰਟੀ

ਨਵੀਂ ਦਿੱਲੀ- ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਵਿਚਕਾਰ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮਾਨਸੂਨ ਇਜਲਾਸ ਵਿਚ ਸਰਕਾਰ 17 ਨਵੇਂ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਸ ਵਿਚ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) 2021 ਵੀ ਆ ਰਿਹਾ ਹੈ, ਜਿਸ ਵਿਚ ਕੁਝ ਬਦਲਾਅ ਕੀਤੇ ਜਾਣੇ  ਸ਼ਾਮਲ ਹਨ। ਇਸ ਤੋਂ ਇਲਾਵਾ ਤੁਹਾਡੀ ਬੈਂਕਾਂ ਵਿਚ ਜਮ੍ਹਾ ਪੂੰਜੀ ਨਾਲ ਜੁੜਿਆ ਸੋਧ ਬਿੱਲ ਵੀ ਪੇਸ਼ ਕੀਤਾ ਜਾਣਾ ਹੈ।

ਸਰਕਾਰ ਸੰਸਦ ਵਿਚ ਡਿਪਾਜ਼ਿਟ ਇੰਸ਼ੋਰੈਂਸ ਬਿੱਲ ਪੇਸ਼ ਕਰਨ ਵਾਲੀ ਹੈ, ਜਿਸ ਨਾਲ ਤੁਹਾਡੀ ਬੈਂਕਾਂ ਵਿਚ ਜਮ੍ਹਾ ਰਾਸ਼ੀ ਦਾ ਬੀਮਾ ਕਵਰ ਵਧਾ ਕੇ 5 ਲੱਖ ਰੁਪਏ ਕੀਤਾ ਜਾਵੇਗਾ। 

ਲੋਕ ਸਭਾ ਬੁਲੇਟਿਨ ਅਨੁਸਾਰ, 17 ਨਵੇਂ ਬਿੱਲਾਂ ਵਿਚ ‘ਡੀ. ਆਈ. ਸੀ. ਜੀ. ਸੀ. ਯਾਨੀ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ (ਸੋਧ) ਬਿੱਲ, 2021' ਸ਼ਾਮਲ ਹੈ। ਸਰਕਾਰ ਨੇ ਬੈਂਕ ਖਾਤਾਧਾਰਕਾਂ ਲਈ ਜਮ੍ਹਾ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨੂੰ ਮਨਜੂਰੀ ਪਿਛਲੇ ਸਾਲ ਹੀ ਦੇ ਦਿੱਤੀ ਸੀ। ਹੁਣ ਇਸ ਲਈ ਡਿਪਾਜ਼ਿਟ ਇੰਸ਼ੋਰੈਂਸ ਐਕਟ ਵਿਚ ਸੋਧ ਕੀਤੀ ਜਾਣੀ ਹੈ। ਇਸ ਨਾਲ ਕਿਸੇ ਵਜ੍ਹਾ ਨਾਲ ਬੈਂਕ ਦੇ ਡੁੱਬ ਜਾਣ ਦੀ ਸੂਰਤ ਵਿਚ ਜਮ੍ਹਕਰਤਾ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਮਿਲਣ ਦੀ ਗਾਰੰਟੀ ਮਿਲੇਗੀ।

ਇਹ ਵੀ ਪੜ੍ਹੋਪੈਟਰੋਲ, ਡੀਜ਼ਲ ਹੋਵੇਗਾ ਸਸਤਾ, ਗੱਡੀ ਦੀ ਟੈਂਕੀ ਫੁਲ ਕਰਾਉਣ ਲਈ ਰਹੋ ਤਿਆਰ!

ਇਸ ਸੈਸ਼ਨ ਵਿਚ ਕੋਲਾ ਬਿਯਰਿੰਗ ਖੇਤਰ (ਪ੍ਰਾਪਤੀ ਤੇ ਵਿਕਾਸ) ਸੋਧ ਬਿੱਲ 2021 ਵੀ ਪੇਸ਼ ਕੀਤਾ ਜਾਵੇਗਾ। ਇਸ ਤਹਿਤ ਸਫਲ ਬੋਲੀ ਲਾਉਣ ਵਾਲੀ ਕਿਸੇ ਵੀ ਕੰਪਨੀ ਨੂੰ ਜ਼ਮੀਨ ਤੇ ਕੋਲ ਖਣਨ ਅਧਿਕਾਰਾਂ ਨੂੰ ਪੱਟੇ 'ਤੇ ਦਿੱਤਾ ਜਾ ਸਕੇਗਾ। ਹਾਲਾਂਕਿ, ਇਸ ਇਜਲਾਸ ਵਿਚ ਬਹੁ-ਉਡੀਕੀ ਕ੍ਰਿਪਟੋਕਰੰਸੀ ਬਿੱਲ ਨਹੀਂ ਆ ਰਿਹਾ ਹੈ। ਲੋਕ ਸਭਾ ਬੁਲੇਟਿਨ ਵਿਚ ਇਹ ਸ਼ਾਮਲ ਨਹੀਂ ਹੈ। ਇਸ ਮਾਨਸੂਨ ਇਜਲਾਸ ਵਿਚ ਪੇਸ਼ ਹੋਣ ਵਾਲੇ ਬਿੱਲਾਂ ਤੋਂ ਇਲਾਵਾ ਬਿਜਲੀ ਐਕਟ ਵਿਚ ਵੀ ਸੋਧ ਕੀਤਾ ਜਾਣਾ ਸ਼ਾਮਲ ਹੈ। ਸੰਸਦ ਦਾ ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲੇਗਾ।

ਇਹ ਵੀ ਪੜ੍ਹੋ- IPO ਬਾਜ਼ਾਰ 'ਚ ਦਮਦਾਰ ਦਸਤਕ ਦੀ ਤਿਆਰੀ ਵਿਚ ਸਿੰਘ ਦਾ Mobikwik


author

Sanjeev

Content Editor

Related News