ਹੁਣ 10 ਸਾਲ ਤੋਂ ਘੱਟ ਸੇਵਾ ਵਾਲੇ ਹਥਿਆਰਬੰਦ ਫ਼ੌਜੀ ਜਵਾਨਾਂ ਨੂੰ ਵੀ ਮਿਲੇਗੀ ਪੈਨਸ਼ਨ

Thursday, Jul 16, 2020 - 03:02 AM (IST)

ਹੁਣ 10 ਸਾਲ ਤੋਂ ਘੱਟ ਸੇਵਾ ਵਾਲੇ ਹਥਿਆਰਬੰਦ ਫ਼ੌਜੀ ਜਵਾਨਾਂ ਨੂੰ ਵੀ ਮਿਲੇਗੀ ਪੈਨਸ਼ਨ

ਨਵੀਂ ਦਿੱਲੀ - ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੇ ਹਥਿਆਰਬੰਦ ਫ਼ੌਜ ਦੇ ਉਨ੍ਹਾਂ ਜਵਾਨਾਂ ਨੂੰ ਵੀ ਪੈਨਸ਼ਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੇ 10 ਸਾਲ ਤੋਂ ਘੱਟ ਸੇਵਾ ਦਿੱਤੀ ਹੈ। ਦਰਅਸਲ ਆਮਤੌਰ 'ਤੇ 10 ਸਾਲ ਤੋਂ ਘੱਟ ਸੇਵਾ ਦੇਣ ਵਾਲੇ ਪੈਨਸ਼ਨ ਦੇ ਪਾਤਰ ਨਹੀਂ ਹੁੰਦੇ।

ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਹੁਣ ਤੱਕ 10 ਸਾਲ ਦੀ ਸੇਵਾ ਪੂਰੀ ਕਰਣ ਵਾਲੇ ਜਵਾਨਾਂ ਨੂੰ ਪੈਨਸ਼ਨ ਦਾ ਮੁਨਾਫ਼ਾ ਦਿੰਦੀ ਰਹੀ ਹੈ, ਜੋ ਕਿਸੇ ਕਾਰਨ ਅੱਗੇ ਫ਼ੌਜੀ ਸੇਵਾ ਲਈ ਅਯੋਗ ਕਰਾਰ ਦਿੱਤੇ ਜਾ ਚੁੱਕੇ ਸਨ।

ਮੰਤਰਾਲਾ ਵਲੋਂ ਕਿਹਾ ਗਿਆ ਕਿ ਸਰਕਾਰ ਨੇ ਹਥਿਆਰਬੰਦ ਫ਼ੌਜ 'ਚ 10 ਸਾਲ ਤੋਂ ਘੱਟ ਸੇਵਾ ਦੇਣ ਵਾਲੇ ਉਨ੍ਹਾਂ ਜਵਾਨਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਜ਼ਖ਼ਮੀ ਹੋਣ ਜਾਂ ਮਾਨਸਿਕ ਕਮਜ਼ੋਰੀ ਕਾਰਨ ਉਨ੍ਹਾਂ ਦੀ ਸੇਵਾ ਅੱਗੇ ਨਹੀਂ ਵਧਾਈ ਗਈ ਹੋਵੇ ਜਾਂ ਅਯੋਗ ਕੀਤੇ ਗਏ ਹੋਣ। ਰੱਖਿਆ ਮੰਤਰੀ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ  ਦੇ ਦਿੱਤੀ ਹੈ। ਇਸ ਫੈਸਲੇ ਦਾ ਮੁਨਾਫ਼ਾ ਉਨ੍ਹਾਂ ਸਾਰੇ ਜਵਾਨਾਂ ਨੂੰ ਮਿਲੇਗਾ, ਜੋ 4 ਜਨਵਰੀ, 2019 ਜਾਂ ਉਸ ਤੋਂ ਬਾਅਦ ਸੇਵਾ 'ਚ ਸਨ।


author

Inder Prajapati

Content Editor

Related News