ਚੋਣ ਪ੍ਰਚਾਰ ਦੌਰਾਨ ਅਚਾਨਕ ਵਿਗੜੀ ਗੋਵਿੰਦਾ ਦੀ ਸਿਹਤ, ਵਿਚਾਲੇ ਛੱਡਣਾ ਪਿਆ ਰੋਡ ਸ਼ੋਅ

Saturday, Nov 16, 2024 - 09:18 PM (IST)

ਚੋਣ ਪ੍ਰਚਾਰ ਦੌਰਾਨ ਅਚਾਨਕ ਵਿਗੜੀ ਗੋਵਿੰਦਾ ਦੀ ਸਿਹਤ, ਵਿਚਾਲੇ ਛੱਡਣਾ ਪਿਆ ਰੋਡ ਸ਼ੋਅ

ਮੁੰਬਈ- ਮਹਾਰਾਸ਼ਟਰ 'ਚ ਮਹਾਯੁਤੀ (ਸੱਤਾਧਾਰੀ ਗਠਜੋੜ) ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਸ਼ਨੀਵਾਰ ਨੂੰ ਜਲਗਾਓਂ ਪਹੁੰਚੇ ਅਭਿਨੇਤਾ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਰੋਡ ਸ਼ੋਅ ਅੱਧ ਵਿਚਾਲੇ ਛੱਡ ਕੇ ਮੁੰਬਈ ਪਰਤਣਾ ਪਿਆ। 

ਗੋਵਿੰਦਾ ਮੁਕਤਾਇਨਗਰ, ਬੋਦਵਾੜ, ਪਚੋਰਾ ਅਤੇ ਚੋਪੜਾ 'ਚ ਚੋਣ ਪ੍ਰਚਾਰ ਲਈ ਜਲਗਾਓਂ ਪਹੁੰਚੇ ਸਨ। ਪਚੋਰਾ 'ਚ ਰੋਡ ਸ਼ੋਅ ਦੌਰਾਨ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਹ ਇਸ ਨੂੰ ਅਧੂਰਾ ਛੱਡ ਕੇ ਮੁੰਬਈ ਵਾਪਸ ਆ ਗਏ। ਰੋਡ ਸ਼ੋਅ ਦੌਰਾਨ ਗੋਵਿੰਦਾ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਹੋਣ ਅਤੇ ਸੱਤਾਧਾਰੀ ਮਹਾਯੁਤੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਸੰਸਦ ਮੈਂਬਰ ਗੋਵਿੰਦ ਕੁਝ ਦਿਨ ਪਹਿਲਾਂ ਏਕਨਾਥ ਸ਼ਿੰਦੇ ਦੀ ਪਾਰਟੀ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਮਹਾਰਾਸ਼ਟਰ ਚੋਣਾਂ ਵਿੱਚ ਸ਼ਿਵ ਸੈਨਾ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਸਭਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਮਹਾਯੁਤੀ ਦੇ ਉਮੀਦਵਾਰ ਕਿਸ਼ੋਰ ਪਾਟਿਲ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਚਾਹੀਦਾ ਹੈ। ਮੈਂ ਕਿਸ਼ੋਰ ਪਾਟਿਲ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਮਹਾਯੁਤੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ), ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਸ਼ਾਮਲ ਹਨ। ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਗੋਵਿੰਦਾ ਇਸ ਸਾਲ ਦੇ ਸ਼ੁਰੂ ਵਿੱਚ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਸਨ। 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਗੋਵਿੰਦਾ ਨੂੰ ਮੁੰਬਈ ਸਥਿਤ ਆਪਣੇ ਘਰ 'ਚ ਹੀ ਬੰਦੂਕ 'ਚੋਂ ਗੋਲੀ ਵੱਜਣ ਕਾਰਨ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। 


author

Rakesh

Content Editor

Related News