ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ’ਤੇ ਹੋਵੇਗਾ ਵਿਚਾਰ : ਸਰਕਾਰ
Saturday, Jul 27, 2019 - 01:08 AM (IST)

ਨਵੀਂ ਦਿੱਲੀ— ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਦੇਸ਼ ਵਿਚ ਫਾਂਸੀ ਦੀ ਸਜ਼ਾ ਖਤਮ ਕਰਨ ’ਤੇ ਕਈ ਪੱਧਰਾਂ ’ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਪਰ ਮੌਜੂਦਾ ਮਾਹੌਲ ਵਿਚ ਇਸ ਨੂੰ ਖਤਮ ਕਰਨਾ ਸਹੀ ਨਹੀਂ ਹੋਵੇਗਾ ਅਤੇ ਢੁੱਕਵੇਂ ਸਮੇਂ ’ਤੇ ਇਸ ਸਬੰਧ ਵਿਚ ਫੈਸਲਾ ਲਿਆ ਜਾ ਸਕਦਾ ਹੈ। ਕਾਂਗਰਸ ਦੇ ਪ੍ਰਦੀਪ ਟਮਟਾ ਵਲੋਂ ਫਾਂਸੀ ਦੀ ਸਜ਼ਾ ਖਤਮ ਕਰਨ ਸਬੰਧੀ ਨਿੱਜੀ ਬਿੱਲ ‘ਮੌਤ ਦੀ ਸਜ਼ਾ ਬਿੱਲ 2016’ ’ਤੇ ਹੋਈ ਚਰਚਾ ਵਿਚ ਦਖਲ ਦਿੰਦਿਆਂ ਰੈੱਡੀ ਨੇ ਕਿਹਾ ਕਿ ਲਾਅ ਕਮਿਸ਼ਨ ਨੇ ਸਾਲ 2015 ਵਿਚ ਆਪਣੀ ਰਿਪੋਰਟ ਵਿਚ ਕੁਝ ਮਾਮਲਿਆਂ ਨੂੰ ਛੱਡ ਕੇ ਹੋਰ ਮਾਮਲਿਆਂ ’ਚ ਫਾਂਸੀ ਦੀ ਸਜ਼ਾ ਖਤਮ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਇਹ ਮਾਮਲਾ ਸਮਕਾਲੀ ਸੂਚੀ ਵਿਚ ਹੋਣ ਕਾਰਣ ਇਸ ’ਤੇ ਸੂਬਿਆਂ ਦੀ ਸਲਾਹ ਲੈਣਾ ਵੀ ਜ਼ਰੂਰੀ ਹੈ।