ਨਿਲਾਮ ਹੋਵੇਗੀ ਦਾਊਦ ਇਬਰਾਹੀਮ ਦੀ ਜਾਇਦਾਦ, ਤਾਰੀਕ ਤੈਅ

Monday, Jul 23, 2018 - 11:30 PM (IST)

ਨਿਲਾਮ ਹੋਵੇਗੀ ਦਾਊਦ ਇਬਰਾਹੀਮ ਦੀ ਜਾਇਦਾਦ, ਤਾਰੀਕ ਤੈਅ

ਮੁੰਬਈ— ਕੇਂਦਰੀ ਵਿੱਤ ਮੰਤਰਾਲੇ ਨੇ ਭਗੌੜੇ ਅਪਰਾਧੀ ਦਾਊਦ ਇਬਰਾਹੀਮ ਤੇ ਉਸ ਦੇ ਪਰਿਵਾਰ ਦੀ ਮੁੰਬਈ ਸ਼ਹਿਰ ਦੇ ਪਾਕਮੋਦਿਆ ਸਟ੍ਰੀਟ ਇਲਾਕੇ ਦੀਆਂ ਤਿੰਨ ਜਾਇਦਾਦਾਂ 'ਚੋਂ ਇਕ ਦੀ ਨਿਲਾਮੀ ਲਈ ਬੋਲੀ ਦਾ ਸੱਦਾ ਦਿੱਤਾ ਗਿਆ ਹੈ। 'ਸਮੱਗਲਿੰਗ ਐਂਡ ਫਾਰਨ ਐਕਸਚੇਂਜ ਮੈਨਿਊੁਪੁਲੇਟਰਸ' (ਜਾਇਦਾਦ ਜ਼ਬਤੀ ਕਾਨੂੰਨ, ਸੇਫਮਾ) ਦੇ ਤਹਿਤ 9 ਅਗਸਤ ਨੂੰ ਇਹ ਨਿਲਾਮੀ ਹੋਵੇਗੀ। ਇਸ ਦੇ ਲਈ ਅਖਬਾਰਾਂ 'ਚ ਪ੍ਰਕਾਸ਼ਿਤ ਨੋਟਿਸ ਦੇ ਮੁਤਾਬਕ ਇਹ ਜਾਇਦਾਦ ਸ਼ਹਿਰ ਦੇ ਮੱਧ ਹਿੱਸੇ 'ਚ ਭਿੰਡੀ ਬਜ਼ਾਰ 'ਚ ਹੈ ਤੇ ਮਸੁਲਾ ਬਿਡਿੰਗ ਦੇ ਨਾਂ ਨਾਲ ਮਸ਼ਹੂਰ ਹੈ। ਇਸ ਦੀ ਨਿਲਾਮੀ ਦੇ ਲਈ 79.43 ਲੱਖ ਰੁਪਏ ਕੀਮਤ ਸੁਰੱਖਿਅਤ ਰੱਖੀ ਗਈ ਹੈ।
ਨਿਲਾਮੀ 'ਚ ਹਿੱਸਾ ਲੈਣ ਵਾਲਿਆਂ ਨੂੰ 25 ਲੱਖ ਰੁਪਏ ਬਿਆਨੇ ਦੇ ਤੌਰ 'ਤੇ ਰੱਖਣੇ ਹੋਣਗੇ। ਬਿਆਨਾ 6 ਅਗਸਤ ਤੱਕ ਜਮਾ ਕਰਾਇਆ ਜਾ ਸਕਦਾ ਹੈ। ਜਾਇਦਾਦ ਦੀ ਨਿਲਾਮੀ 9 ਅਗਸਤ ਨੂੰ ਜਨਤਕ ਤੌਰ 'ਤੇ ਸਵੇਰੇ 9 ਵਜੇ ਤੋਂ 12 ਵਜੇ ਦੇ ਵਿਚਾਲੇ ਹੋਵੇਗੀ। ਪਿਛਲੇ ਸਾਲ ਵੀ ਦਾਊਦ ਦੀਆਂ ਤਿੰਨ ਜਾਇਦਾਦਾਂ ਨਿਲਾਮੀ ਦੇ ਲਈ ਰੱਖੀਆਂ ਗਈਆਂ ਸਨ। ਉਨ੍ਹਾਂ ਨੂੰ ਸੈਫੀ ਬੁਰਹਾਨੀ ਅਪਲਿਫਟਮੈਂਟ ਟਰੱਸਟ ਨੇ 11.50 ਕਰੋੜ 'ਚ ਖਰੀਦਿਆ ਸੀ। ਸੇਫਮਾ ਕਾਨੂੰਨ ਦੇ ਤਹਿਤ ਇਸ ਤੋਂ ਇਲਾਵਾ ਮੁੰਬਈ, ਔਰੰਗਾਬਾਦ, ਵਲਸਾਡ, ਦਮਨ, ਸੂਰਤ ਤੇ ਅਹਿਮਦਾਬਾਦ 'ਚ 9 ਜਾਇਦਾਦਾਂ ਦੀ ਨਿਲਾਮੀ ਦੇ ਲਈ ਵੀ ਬੋਲੀਆਂ ਦਾ ਸੱਦਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 20 ਅਪ੍ਰੈਲ ਨੂੰ ਕੇਂਦਰ ਨੂੰ ਇਨ੍ਹਾਂ ਜਾਇਦਾਦਾਂ ਦਾ ਜ਼ਿੰਮਾ ਲੈਣ ਨੂੰ ਕਿਹਾ ਸੀ। ਉਸ ਤੋਂ ਬਾਅਦ ਜਾਇਦਾਦ ਦੀ ਨਿਲਾਮੀ ਦੇ ਲਈ ਕਦਮ ਚੁੱਕੇ ਗਏ ਹਨ। ਦਾਊਦ ਦੀ ਮਾਂ ਅਮੀਨਾ ਬੀ ਕਾਸਕਰ ਤੇ ਭੈਣ ਹਸੀਨਾ ਪਾਰਕਰ ਨੇ ਈ.ਡੀ. ਤੇ ਹੋਰ ਏਜੰਸੀਆਂ ਦੇ ਜਾਇਦਾਦ ਦੀ ਕੁਰਕੀ ਦੇ ਹੁਕਮ ਦੇ ਖਿਲਾਫ ਕੋਰਟ 'ਚ ਪਟੀਸ਼ਨ ਲਗਾਈ ਸੀ। ਉਸ ਨੂੰ ਖਾਰਿਜ ਕਰਦੇ ਹੋਏ ਕੋਰਟ ਨੇ ਇਹ ਹੁਕਮ ਦਿੱਤਾ ਹੈ। ਇਹ ਤਿੰਨੇਂ ਜਾਇਦਾਦਾਂ ਖਰਾਬ ਸਥਿਤੀ 'ਚ ਹਨ ਤੇ ਭਿੰਡੀ ਬਜ਼ਾਰ ਪੁਨਰ ਨਿਰਮਾਣ ਪਰਿਯੋਜਨਾ ਅਧੀਨ ਆਉਂਦੀ ਹੈ।


Related News