ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ
Wednesday, Oct 13, 2021 - 01:03 PM (IST)
ਮੁੰਬਈ- ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਜਾਰੀ ਤਣਾਅ ਦਰਮਿਆਨ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਚੀਨ ਅਤੇ ਪਾਕਿਸਤਾਨ ਇਕੱਠੇ ਆ ਕੇ ਭਾਰਤ ਦੀ ਹੌਂਦ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਸਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਾਮ ਲਏ ਬਿਨਾਂ ਉਸ ਨੂੰ ‘ਪਾਲਿਟੀਕਲ ਈਸਟ ਇੰਡੀਆ ਕੰਪਨੀ’ ਦੱਸਿਆ ਗਿਆ ਅਤੇ ਕਿਹਾ ਕਿ ਚੀਨ ਲਗਾਤਾਰ ਘੁਸਪੈਠ ਕਰ ਰਿਹਾ ਹੈ ਅਤੇ ਭਾਰਤ ਗੱਲਬਾਤ ’ਚ ਹੀ ਲੱਗਾ ਹੈ। ਪਾਰਟੀ ਨੇ ਚੀਨ ਨੂੰ ‘ਮੋਹਰੀ ਸਾਮਾਰਜਵਾਦੀ ਰਾਸ਼ਟਰ’ ਵੀ ਕਰਾਰ ਦਿੱਤਾ। ਜੰਮੂ ਕਸ਼ਮੀਰ ’ਚ ਹਿੰਦੂ ਅਤੇ ਸਿੱਖਾਂ ’ਤੇ ਹੋਏ ਹਾਲੀਆ ਹਮਲਿਆਂ ਦੀ ਪਿੱਠਭੂਮੀ ’ਚ ਸੰਪਾਦਕੀ ’ਚ ਕਿਹਾ ਗਿਆ ਕਿ ਕੇਂਦਰ ’ਚ ਨਰਿੰਦਰ ਮੋਦੀ ਦੀ ਸਰਕਾਰ ਹੈ ਅਤੇ ਘਾਟੀ ਤੋਂ ਹਿੰਦੂ ਹਿੱਸਾ ਲੈ ਰਹੇ ਹਨ। ਇਹ ਭਾਜਪਾ ਵਰਗੀ ਪਾਰਟੀ ਨੂੰ ਸ਼ੋਭਾ ਨਹੀਂ ਦਿੰਦਾ, ਜੋ ਹਿੰਦੁਤੱਵ ਦਾ ਸਮਰਥਨ ਕਰਦੀ ਹੈ।
ਇਹ ਵੀ ਪੜ੍ਹੋ : ਜਵਾਨਾਂ ਦੀ ਮੌਤ ਦਾ ਬਦਲਾ ਲਿਆ ਜਾਵੇ, 5 ਦੇ ਬਦਲੇ ਮਾਰੇ ਜਾਣ 25 ਅੱਤਵਾਦੀ : ਸ਼ਿਵ ਸੈਨਾ
ਸੰਪਾਦਕੀ ’ਚ ਕਿਹਾ ਗਿਆ,‘‘ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਅਜਿਹੇ ਲੋਕਾਂ ਨੂੰ ਦਰਦ ਸਮਝਣਾ ਚਾਹੀਦਾ।’’ ਸੰਪਾਦਕੀ ’ਚ ਕਿਹਾ ਗਿਆ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ’ਚ ਸੱਤਾ ’ਚ ਆਉਣ ਦੇ ਬਾਅਦ ਤੋਂ ਕਸ਼ਮੀਰ ’ਚ ਹਿੰਸਕ ਘਟਨਾਵਾਂ ਵਧ ਗਈਆਂ ਹਨ। ਭਾਰਤ ਅਤੇ ਚੀਨ ਦੀਆਂ ਸੈਨਾਵਾਂ ਦਰਮਿਆਨ ਜਾਰੀ ਗਤੀਰੋਧ ਦਾ ਜ਼ਿਕਰ ਕਰਦੇ ਹੋਏ ਉਸ ਨੇ ਕਿਹਾ ਕਿ ਮੁੱਦਿਆਂ ’ਤੇ 13 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਸਾਰੇ ਬੇਨਤੀਜਾ ਰਹੀ। ਸੰਪਾਦਕੀ ’ਚ ਕਿਹਾ,‘‘ਜਨਮੁਕਤੀ ਫ਼ੌਜ ਦੇ ਅਧਿਕਾਰੀ ਮੀਟਿੰਗਾਂ ਤਾਂ ਲੰਬੀਆਂ-ਲੰਬੀਆਂ ਕਰਦੇ ਹਨ ਪਰ ਅੰਤ ’ਚ ਕਰਦੇ ਉਹੀ ਹਨ, ਜੋ ਉਹ ਕਰਨਾ ਚਾਹੁੰਦੇ ਹਨ। ਚੀਨ ਰਚਨਾਤਮਕ ਤਬਦੀਲੀਆਂ ਲਈ ਤਿਆਰ ਨਹੀਂ ਹੈ।’’ ਸੰਪਾਦਕੀ ’ਚ ਦਾਅਵਾ ਕੀਤਾ ਗਿਆ ਕਿ ਕਸ਼ਮੀਰ ’ਚ ਪਾਕਿਸਤਾਨ ਦੇ ਹਰ ਇਕ ਕੰਮ ਨੂੰ ਚੀਨ ਦਾ ਸਮਰਥਨ ਹਾਸਲ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ 17 ਮਹੀਨਿਆਂ ਤੋਂ ਪੂਰਬੀ ਲੱਦਾਖ ’ਚ ਗਤੀਰੋਧ ਜਾਰੀ ਹੈ ਅਤੇ 13 ਦੌਰ ਦੀ ਫ਼ੌਜੀ ਗੱਲਬਾਤ ਦੇ ਬਾਅਦ ਹੀ ਕੋਈ ਹੱਲ ਨਹੀਂ ਨਿਕਲਿਆ ਹੈ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਵਲੋਂ ਦਿੱਤੇ ਗਏ ‘ਸਕਾਰਾਤਮਕ ਸੁਝਾਵਾਂ’ ’ਤੇ ਚੀਨ ਦੀ ਫ਼ੌਜ ਸਹਿਮਤ ਨਹੀਂ ਹੋਈ ਅਤੇ ਨਾ ਹੀ ਉਸ ਨੇ ਅੱਗੇ ਵਧਣ ਦੀ ਦਿਸ਼ਾ ’ਚ ਕੋਈ ਪ੍ਰਸਤਾਵ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ