ਸਰਕਾਰੀ ਸਕੂਲ ਦੇ ਚਪੜਾਸੀ ਨੇ ਹੈਲੀਕਾਪਟਰ ''ਚ ਬੈਠ ਕੇ ਮਨਾਇਆ ਰਿਟਾਇਰਮੈਂਟ ਦਾ ਜਸ਼ਨ

Thursday, Aug 01, 2019 - 11:02 AM (IST)

ਸਰਕਾਰੀ ਸਕੂਲ ਦੇ ਚਪੜਾਸੀ ਨੇ ਹੈਲੀਕਾਪਟਰ ''ਚ ਬੈਠ ਕੇ ਮਨਾਇਆ ਰਿਟਾਇਰਮੈਂਟ ਦਾ ਜਸ਼ਨ

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ 'ਚ ਇਕ ਚਪੜਾਸੀ ਨੇ ਮੰਗਲਵਾਰ ਨੂੰ ਆਪਣੀ ਰਿਟਾਇਰਮੈਂਟ ਦਾ ਜਸ਼ਨ ਹੈਲੀਕਾਪਟਰ 'ਚ ਬੈਠ ਕੇ ਮਨਾਇਆ। ਨਾਲ ਹੀ ਇਸ ਜਸ਼ਨ 'ਚ ਆਪਣੇ ਪਰਿਵਾਰ ਨੂੰ ਵੀ ਸ਼ਾਮਲ ਕੀਤਾ। ਕਰਮਚਾਰੀ ਨੇ ਆਪਣੇ ਪਰਿਵਾਰ ਨਾਲ ਹੈਲੀਕਾਪਟਰ 'ਚ ਬੈਠ ਕੇ ਪਿੰਡ ਦੇ ਚੱਕਰ ਲਗਾਏ। ਜ਼ਿਕਰਯੋਗ ਹੈ ਕਿ ਹੈਲੀਕਾਪਟਰ 'ਚ ਘੁੰਮਣ ਦਾ ਪੂਰਾ ਖਰਚ ਲਗਭਗ ਸਵਾ ਤਿੰਨ ਲੱਖ ਰੁਪਏ ਆਇਆ, ਜਿਸ ਲਈ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲਿਆ ਸੀ। ਫਰੀਦਾਬਾਦ ਦੇ ਨੀਮਕਾ ਪਿੰਡ ਦੇ ਸਰਕਾਰੀ ਸਕੂਲ ਦੇ ਚੌਥੀ ਸ਼੍ਰੇਣੀ ਕਰਮਚਾਰੀ ਕੂੜੇਰਾਮ ਦਾ ਸੁਪਨਾ ਸੀ ਕਿ ਉਹ ਇਕ ਦਿਨ ਹੈਲੀਕਾਪਟਰ 'ਚ ਜ਼ਰੂਰ ਬੈਠੇ, ਜਿਸ ਨੂੰ ਪੂਰਾ ਕਰਨ ਲਈ ਕੂੜੇਰਾਮ ਨੇ ਆਪਣੀ ਰਿਟਾਇਰਮੈਂਟ ਦਾ ਦਿਨ ਚੁਣਿਆ।PunjabKesariਰਿਸ਼ਤੇਦਾਰਾਂ ਤੋਂ ਲਿਆ ਸਵਾ ਤਿੰਨ ਲੱਖ ਰੁਪਏ ਕਰਜ਼ਾ
ਕੂੜੇਰਾਮ ਨੇ ਮੰਗਲਵਾਰ ਨੂੰ ਹੋਈ ਰਿਟਾਇਰਮੈਂਟ ਦੌਰਾਨ ਖੁਦ ਤਾਂ ਹੈਲੀਕਾਪਟਰ ਦੀ ਸਵਾਰੀ ਕੀਤੀ ਹੈ, ਨਾਲ ਹੀ ਆਪਣੇ ਪਰਿਵਾਰ ਨੂੰ ਵੀ ਇਸ 'ਚ ਘੁੰਮਾਇਆ। ਇਸ ਸੁਪਨੇ ਨੂੰ ਪੂਰਾ ਕਰਨ ਲਈ ਕੂੜੇਰਾਮ ਨੇ ਆਪਣੇ ਰਿਸ਼ਤੇਦਾਰਾਂ ਤੋਂ ਸਵਾ ਤਿੰਨ ਲੱਖ ਰੁਪਏ ਦਾ ਕਰਜ਼ਾ ਵੀ ਲਿਆ ਸੀ। ਕੂੜੇਰਾਮ ਅਨੁਸਾਰ ਬਚਪਨ 'ਚ ਉਹ ਹੈਲੀਕਾਪਟਰ 'ਤੇ ਉਡਣ ਦਾ ਸੁਪਨਾ ਦੇਖਦਾ ਸੀ ਪਰ ਜਦੋਂ ਵੀ ਉਹ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਦੇ ਸਨ ਤਾਂ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਗਿਆ।PunjabKesariਰਿਟਾਇਰਮੈਂਟ ਤੋਂ ਬਾਅਦ ਹੈਲੀਕਾਪਟਰ 'ਤੇ ਘਰ ਜਾਣ ਦੀ ਸੀ ਇੱਛਾ
ਸਦਰਪੁਰਾ ਪਿੰਡ ਦੇ ਰਹਿਣ ਵਾਲੇ ਕੂੜੇ ਰਾਮ ਦਾ ਕਹਿਣਾ ਹੈ ਕਿ ਹਰਿਆਣਾ ਸਿੱਖਿਆ ਵਿਭਾਗ 'ਚ ਚੌਥੀ ਸ਼੍ਰੇਣੀ ਕਰਮਚਾਰੀ ਦੀ ਨੌਕਰੀ ਕਰਦੇ ਸਨ ਅਤੇ ਉਦੋਂ ਤੋਂ ਉਹ ਇਸੇ ਸਕੂਲ 'ਚ ਕੰਮ ਕਰਦੇ ਸਨ। ਕੂੜੇ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਜਦੋਂ ਉਹ ਨੌਕਰੀ ਤੋਂ ਰਿਟਾਇਰ ਹੋਣ, ਉਦੋਂ ਉਹ ਆਪਣੇ ਘਰ ਹੈਲੀਕਾਪਟਰ 'ਚ ਜਾਣ। ਮੰਗਲਵਾਰ ਨੂੰ ਜਦੋਂ ਉਹ ਸਕੂਲ ਤੋਂ ਰਿਟਾਇਰ ਹੋਏ ਤਾਂ ਚਾਪਰ 'ਚ ਬੈਠ ਕੇ ਆਪਣੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਹਵਾ 'ਚ ਉੱਡ ਕੇ ਪਿੰਡ ਦੇ ਚੱਕਰ ਵੀ ਲਗਾਏ।PunjabKesariਪਰਿਵਾਰ ਨੇ ਵਾਰੀ-ਵਾਰੀ ਨਾਲ ਕੀਤੀ ਹੈਲੀਕਾਪਟਰ ਦੀ ਸਵਾਰੀ
1979 'ਚ ਕੂੜੇ ਰਾਮ ਨੂੰ ਹਰਿਆਣਾ ਸਿੱਖਿਆ ਵਿਭਾਗ 'ਚ ਚੌਥੀ ਸ਼੍ਰੇਣੀ ਕਰਮਚਾਰੀ ਦੀ ਨੌਕਰੀ ਮਿਲੀ। ਕੂੜੇ ਰਾਮ ਦੇ ਪਰਿਵਾਰ 'ਚ ਪਤਨੀ ਰਾਮਵਤੀ ਤੋਂ ਇਲਾਵਾ 3 ਬੇਟੇ ਅਤੇ ਇਕ ਬੇਟੀ ਹੈ ਅਤੇ ਚਾਰੇ ਸੰਤਾਨਾਂ ਵਿਆਹੁਤਾ ਹਨ। ਆਪਣੀ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਨੀਮਕਾ ਤੋਂ ਸਦਰਪੁਰਾ ਪਿੰਡ ਤੱਕ ਲਈ ਸਵਾ 3 ਲੱਖ ਰੁਪਏ 'ਚ ਹੈਲੀਕਾਪਟਰ ਬੁੱਕ ਕੀਤਾ। ਦੋਹਾਂ ਪਿੰਡਾਂ ਦੀ ਦੂਰੀ ਸਿਰਫ਼ 2 ਕਿਲੋਮੀਟਰ ਹੈ। ਉੱਥੇ ਹੀ ਉਸ ਜਸ਼ਨ 'ਚ ਸ਼ਾਮਲ ਪਰਿਵਾਰ ਦੇ ਲੋਕਾਂ ਨੇ ਵੀ ਵਾਰੀ-ਵਾਰੀ ਨਾਲ ਹੈਲੀਕਾਪਟਰ ਦੀ ਸਵਾਰੀ ਕੀਤੀ।


author

DIsha

Content Editor

Related News