ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ''ਚ ਦਿੱਤੀ ਢਿੱਲ

Wednesday, Jul 19, 2023 - 03:02 PM (IST)

ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ''ਚ ਦਿੱਤੀ ਢਿੱਲ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਕੌਮਾਂਤਰੀ ਯਾਤਰੀਆਂ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਵਿਚ ਹੋਰ ਢਿੱਲ ਦੇ ਦਿੱਤੀ ਹੈ ਅਤੇ ਦੇਸ਼ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੇ 2 ਫ਼ੀਸਦੀ ਉਪ-ਸਮੂਹ ਦੇ ਆਰ. ਟੀ.- ਪੀ. ਸੀ. ਆਰ. ਆਧਾਰਿਤ ਪਰੀਖਣ ਦੀ ਪੂਰਨ ਜ਼ਰੂਰਤ ਨੂੰ ਹਟਾ ਦਿੱਤਾ ਹੈ। ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਅਤੇ ਦੁਨੀਆ ਭਰ 'ਚ ਟੀਕਾਕਰਨ 'ਚ ਹੋਈ ਮਹੱਤਵਪੂਰਨ ਪ੍ਰਾਪਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਦਿਸ਼ਾ-ਨਿਰਦੇਸ਼ਾਂ 'ਚ ਢਿੱਲ ਦਿੱਤੀ ਗਈ ਹੈ।

ਨਵੇਂ ਦਿਸ਼ਾ-ਨਿਰਦੇਸ਼ 20 ਜੁਲਾਈ ਦੀ ਅੱਧੀ ਰਾਤ ਤੋਂ ਲਾਗੂ ਹੋਣਗੇ। ਹਾਲਾਂਕਿ ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਦੇ ਸੰਦਰਭ 'ਚ ਏਅਰਲਾਈਨਜ਼ ਦੇ ਨਾਲ-ਨਾਲ ਕੌਮਾਂਤਰੀ ਯਾਤਰੀਆਂ ਨੂੰ ਸਾਵਧਾਨੀ ਉਪਾਵਾਂ ਨਾਲ ਸਬੰਧਤ ਸਲਾਹ ਦੀ ਪਹਿਲਾਂ ਵਾਂਗ ਹੀ ਪਾਲਣਾ ਕਰਨੀ ਹੋਵੇਗੀ।


author

Tanu

Content Editor

Related News