ਹੈਂ 100 'ਚੋਂ 101 ਨੰਬਰ! ਪ੍ਰੀਖਿਆ ਨਤੀਜੇ ਦੇਖ ਬੇਰੁਜ਼ਗਾਰ ਨੌਜਵਾਨਾਂ ਨੇ ਕਰ'ਤਾ ਹੰਗਾਮਾ

Tuesday, Dec 17, 2024 - 05:08 PM (IST)

ਹੈਂ 100 'ਚੋਂ 101 ਨੰਬਰ! ਪ੍ਰੀਖਿਆ ਨਤੀਜੇ ਦੇਖ ਬੇਰੁਜ਼ਗਾਰ ਨੌਜਵਾਨਾਂ ਨੇ ਕਰ'ਤਾ ਹੰਗਾਮਾ

ਨੈਸ਼ਨਲ ਡੈਸਕ- ਇਕ ਸਰਕਾਰੀ ਭਰਤੀ ਪ੍ਰੀਖਿਆ 'ਚ ਇਕ ਉਮੀਦਵਾਰ ਨੂੰ 100 'ਚੋਂ 101.66 ਅੰਕ ਮਿਲਣ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਕੇ ਨੌਜਵਾਨਾਂ 'ਚ ਰੋਸ ਹੈ। ਇਸ 'ਤੇ ਸਵਾਲ ਉਠਾਉਂਦੇ ਹੋਏ ਬੇਰੁਜ਼ਗਾਰ ਨੌਜਵਾਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਭਰਤੀ ਪ੍ਰੀਖਿਆ 'ਚ ਧੋਖਾਧੜੀ ਦਾ ਦੋਸ਼ ਲਾਉਂਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ। 
ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਅੰਦੋਲਨਕਾਰੀ ਬੇਰੁਜ਼ਗਾਰ ਨੌਜਵਾਨ ਜ਼ਿਲ੍ਹਾ ਕਲੈਕਟਰ ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਅਤੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਸੰਬੋਧਨ ਇਕ ਮੰਗ ਪੱਤਰ ਇਕ ਅਧਿਕਾਰੀ ਨੂੰ ਸੌਂਪਿਆ। ਮੰਗ ਪੱਤਰ 'ਚ ਕਿਹਾ ਗਿਆ ਕਿ ਜੰਗਲਾਤ ਅਤੇ ਜੇਲ੍ਹ ਵਿਭਾਗਾਂ ਦੀ ਸੰਯੁਕਤ ਭਰਤੀ ਪ੍ਰੀਖਿਆ 2023 'ਚ ਇਕ ਉਮੀਦਵਾਰ ਨੇ 100 'ਚੋਂ 101.66 ਅੰਕ ਹਾਸਲ ਕੀਤੇ ਅਤੇ ਉਹ ਚੋਣ ਸੂਚੀ 'ਚ ਸਿਖਰ 'ਤੇ ਰਿਹਾ। ਭੋਪਾਲ ਸਥਿਤ ਮੱਧ ਪ੍ਰਦੇਸ਼ ਕਰਮਚਾਰੀ ਚੋਣ ਮੰਡਲ ਦੀ ਆਯੋਜਿਤ ਇਸ ਪ੍ਰੀਖਿਆ ਦਾ ਨਤੀਜਾ 13 ਦਸੰਬਰ ਨੂੰ ਐਲਾਨ ਕੀਤਾ ਗਿਆ। ਪ੍ਰੀਖਿਆ ਦੇ ਨਤੀਜੇ ਦੇ ਐਲਾਨ ਦੇ ਨਾਲ, ਸਟਾਫ ਸਿਲੈਕਸ਼ਨ ਬੋਰਡ ਨੇ ਸਪੱਸ਼ਟ ਕੀਤਾ ਕਿ ਇਸ ਭਰਤੀ ਪ੍ਰੀਖਿਆ 'ਚ ਨਿਯਮਾਂ ਅਨੁਸਾਰ 'ਸਾਧਾਰਨਕਰਨ' ਦੀ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਉਮੀਦਵਾਰ ਪੂਰਨ ਅੰਕ (100) ਤੋਂ ਵੱਧ ਅੰਕ  ਜਾਂ ਜ਼ੀਰੋ ਤੋਂ ਘੱਟ ਅੰਕ ਪ੍ਰਾਪਤ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਗੋਪਾਲ ਪ੍ਰਜਾਪਤ ਨੇ ਕਿਹਾ ਕਿ ਪ੍ਰੀਖਿਆ 'ਚ 100 ਅੰਕਾਂ 'ਚੋਂ 101.66 ਅੰਕ ਪ੍ਰਾਪਤ ਕਰਨਾ ਕਿਸੇ ਉਮੀਦਵਾਰ ਲਈ ਨਾ ਸਿਰਫ਼ ਹੈਰਾਨੀ ਵਾਲੀ ਗੱਲ ਹੈ, ਸਗੋਂ ਮੱਧ ਪ੍ਰਦੇਸ਼ ਦੇ ਪ੍ਰੀਖਿਆ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਤੋਂ ਇਲਾਵਾ ਮੰਗ ਪੱਤਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਪਹਿਲੇ 2 ਟਾਪਰ ਇਕ ਹੀ ਜ਼ਿਲ੍ਹੇ, ਸਤਨਾ ਤੋਂ ਆਏ ਹਨ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ। ਉਨ੍ਹਾਂ ਨੇ ਜੰਗਲਾਤ ਰੱਖਿਆ, ਖੇਤਰ ਰੱਖਿਆ (ਕਾਰਜਕਾਰੀ) ਅਤੇ ਜੇਲ੍ਹ ਗਾਰਡ (ਕਾਰਜਕਾਰੀ) ਅਹੁਦਿਆਂ ਲਈ ਆਯੋਜਿਤ ਦੀ ਭਰਤੀ ਪ੍ਰੀਖਿਆ 'ਚ ਫਰਜ਼ੀਵਾੜੇ ਦਾ ਦੋਸ਼ ਲਗਾਉਂਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਲਾੜੀ ਦਾ ਦੇਰ ਤੱਕ ਨਹਾਉਣ ਦਾ ਸ਼ੌਂਕ ਸਹੁਰੇ ਪਰਿਵਾਰ ਨੂੰ ਪਿਆ ਮਹਿੰਗਾ, ਪੂਰਾ ਮਾਮਲਾ ਜਾਣ ਹੋ ਜਾਓਗੇ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News