ਬੰਦੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ ! Online ਮੰਗਵਾਇਆ ਸੋਨੇ ਦਾ ਸਿੱਕਾ ; ਡੱਬੇ 'ਚੋਂ ਜੋ ਨਿਕਲਿਆ, ਦੇਖ ਰਹਿ ਗਿਆ ਹੱਕਾ
Monday, Dec 15, 2025 - 11:22 AM (IST)
ਵੈੱਬ ਡੈਸਕ- ਆਨਲਾਈਨ ਖਰੀਦਦਾਰੀ ਕਰਨ ਵਾਲੇ ਇਕ ਵਿਅਕਤੀ ਨਾਲ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਉਸ ਨੂੰ ਸੋਨੇ ਦੇ ਸਿੱਕੇ ਦੀ ਬਜਾਏ 1 ਰੁਪਏ ਦਾ ਸਿੱਕਾ ਡਿਲੀਵਰ ਹੋਇਆ। ਇਹ ਮਾਮਲਾ ਇੰਟਰਨੈੱਟ 'ਤੇ ਵਾਇਰਲ ਹੋ ਚੁੱਕਾ ਹੈ। ਇਕ ਗਾਹਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਸਵਿਗੀ ਇੰਸਟਾਮਾਰਟ (Swiggy Instamart) ਦੀ ਮਦਦ ਨਾਲ 5 ਗ੍ਰਾਮ ਦਾ ਸੋਨੇ ਦਾ ਸਿੱਕਾ ਆਰਡਰ ਕੀਤਾ ਸੀ। ਜਦੋਂ ਉਨ੍ਹਾਂ ਦੇ ਘਰ ਡਿਲਿਵਰੀ ਪਹੁੰਚੀ ਅਤੇ ਉਨ੍ਹਾਂ ਨੇ ਪੈਕਿੰਗ ਨੂੰ ਖੋਲ੍ਹਿਆ, ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਅੰਦਰ 1 ਰੁਪਏ ਦਾ ਸਿੱਕਾ ਨਿਕਲਿਆ।
ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਕੇ ਦਿੱਤੀ ਗਈ ਹੈ। ਗਾਹਕ ਨੇ ਦੱਸਿਆ ਕਿ ਉਨ੍ਹਾਂ ਨੇ ਸਾਵਧਾਨੀ ਵਜੋਂ ਸੋਨੇ ਦੇ ਸਿੱਕੇ ਦੀ ਡਿਲਿਵਰੀ ਨੂੰ ਖੋਲ੍ਹਣ ਦਾ ਪੂਰਾ ਵੀਡੀਓ ਬਣਾਇਆ ਸੀ ਅਤੇ ਇਸ ਨੂੰ ਪੋਸਟ ਵੀ ਕੀਤਾ। ਪੋਸਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਆਰਡਰ ਰੱਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪੈਸੇ ਵਾਪਸ (refund) ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
ਆਨਲਾਈਨ ਠੱਗੀ ਤੋਂ ਬਚਣ ਲਈ ਜ਼ਰੂਰੀ ਸੁਝਾਅ:
ਆਨਲਾਈਨ ਖਰੀਦਦਾਰੀ ਦੌਰਾਨ ਗਲਤ ਡਿਲਿਵਰੀ ਤੋਂ ਬਚਣ ਲਈ, ਇਹ ਜ਼ਰੂਰੀ ਹੈ ਕਿ ਗਾਹਕ ਡਿਲਿਵਰੀ ਮਿਲਣ 'ਤੇ ਪਾਰਸਲ ਨੂੰ ਡਿਲਿਵਰੀ ਬੁਆਏ ਦੇ ਸਾਹਮਣੇ ਹੀ ਖੋਲ੍ਹਣ। ਇਸ ਤੋਂ ਇਲਾਵਾ, ਬਾਕਸ ਖੋਲ੍ਹਣ ਦੀ ਪੂਰੀ ਵੀਡੀਓ ਰਿਕਾਰਡ ਕਰਨੀ ਚਾਹੀਦੀ ਹੈ। ਜੇ ਡਿਲਿਵਰੀ ਬਾਕਸ ਡੈਮੇਜ ਹੈ ਜਾਂ ਉਸ ਉੱਪਰ ਗਲਤ ਕਿਸਮ ਦਾ ਟੇਪ ਲੱਗਾ ਹੋਇਆ ਹੈ, ਤਾਂ ਹੋ ਸਕਦਾ ਹੈ ਕਿ ਪਾਰਸਲ ਨੂੰ ਰਸਤੇ 'ਚ ਹੀ ਟੈਂਪਰਡ (tampered) ਕੀਤਾ ਗਿਆ ਹੋਵੇ। ਵੀਡੀਓ ਨੂੰ ਸਬੂਤ ਵਜੋਂ ਪੇਸ਼ ਕਰਨ 'ਤੇ ਗਾਹਕ ਆਸਾਨੀ ਨਾਲ ਰਿਫੰਡ ਪ੍ਰਾਪਤ ਕਰ ਸਕਦੇ ਹਨ ਅਤੇ ਲੋੜ ਪੈਣ 'ਤੇ ਖਪਤਕਾਰ ਅਦਾਲਤ (Consumer Court) 'ਚ ਵੀ ਜਾ ਸਕਦੇ ਹਨ।
