ਇਤਿਹਾਸਕ ਪਲ ; ਪਹਿਲੀ ਵਾਰ ਦੇਸ਼ ਦੇ ਸਰਕਾਰੀ ਹਸਪਤਾਲ ''ਚ ਹੋਵੇਗਾ ਹਾਰਟ ਟਰਾਂਸਪਲਾਂਟ

Tuesday, Dec 23, 2025 - 10:44 AM (IST)

ਇਤਿਹਾਸਕ ਪਲ ; ਪਹਿਲੀ ਵਾਰ ਦੇਸ਼ ਦੇ ਸਰਕਾਰੀ ਹਸਪਤਾਲ ''ਚ ਹੋਵੇਗਾ ਹਾਰਟ ਟਰਾਂਸਪਲਾਂਟ

ਨੈਸ਼ਨਲ ਡੈਸਕ- ਕੇਰਲ ’ਚ ਏਰਨਾਕੁਲਮ ਦਾ ਸਰਕਾਰੀ ਹਸਪਤਾਲ ਦਿਲ ਟਰਾਂਸਪਲਾਂਟ ਕਰਨ ਵਾਲਾ ਦੇਸ਼ ਦਾ ਪਹਿਲਾ ਸਰਕਾਰੀ ਹਸਪਤਾਲ ਬਣਨ ਲਈ ਤਿਆਰ ਹੈ। ਇਹ ਜਨਤਕ ਖੇਤਰ ’ਚ ਡਾਕਟਰੀ ਦੇਖਭਾਲ ਦੀ ਤਰੱਕੀ ’ਚ ਇਕ ਵੱਡਾ ਮੀਲ ਪੱਥਰ ਹੈ। ਇਹ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਲਈ ਵੀ ਇਕ ਇਤਿਹਾਸਕ ਪਲ ਹੈ। ਹੁਣ ਤੱਕ ਦਿਲ ਦਾ ਟਰਾਂਸਪਲਾਂਟ ਸਿਰਫ ਪ੍ਰਾਈਵੇਟ ਹਸਪਤਾਲਾਂ ਤੇ ਸਰਕਾਰੀ ਮੈਡੀਕਲ ਕਾਲਜਾਂ ’ਚ ਹੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਗ੍ਰਾਈਂਡਰ ਨਾਲ ਵੱਢ 'ਤਾ ਪਤੀ ! ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੌਫਨਾਕ ਵਾਰਦਾਤ

ਤਾਜ਼ਾ ਮਾਮਲੇ ’ਚ ਦਿਲ ਕੋਲਮ ਦੇ ਇਕ 47 ਸਾਲਾ ਵਿਅਕਤੀ ਦਾ ਹੈ ਜਿਸ ਨੂੰ ਇਕ ਸੜਕ ਹਾਦਸੇ ਤੋਂ ਬਾਅਦ ‘ਬ੍ਰੇਨ ਡੈੱਡ’ ਐਲਾਨਿਆ ਗਿਆ ਸੀ। ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ’ਚ ਉਸ ਦਾ ਦਿਲ ਸਰੀਰ ਤੋਂ ਕੱਢ ਦਿੱਤਾ ਗਿਆ ਅਤੇ ਸਮੇਂ ਦੇ ਸਖਤ ਪ੍ਰੋਟੋਕੋਲ ਅਧੀਨ ਏਅਰ ਐਂਬੂਲੈਂਸ ਰਾਹੀਂ ਕੋਚੀ ਲਿਜਾਇਆ ਗਿਆ। ਟਰਾਂਸਪਲਾਂਟ ਸਰਜਰੀ ਏਰਨਾਕੁਲਮ ਦੇ ਸਰਕਾਰੀ ਹਸਪਤਾਲ ’ਚ ਹੋਵੇਗੀ। ਦਿਲ ਨੂੰ ਨੇਪਾਲ ਦੀ ਇਕ 23 ਸਾਲਾ ਔਰਤ ’ਚ ਟਰਾਂਸਪਲਾਂਟ ਕੀਤਾ ਜਾਵੇਗਾ ਜੋ ਦਿਲ ਦੀ ਇਕ ਦੁਰਲੱਭ ਜਮਾਂਦਰੂ ਬੀਮਾਰੀ ਤੋਂ ਪੀੜਤ ਹੈ ਅਤੇ ਉਸ ਨੂੰ ਤੁਰੰਤ ਟਰਾਂਸਪਲਾਂਟ ਦੀ ਲੋੜ ਹੈ। ਉਸ ਨੂੰ ਸ਼ੁਰੂ ’ਚ ਅੰਗ ਵੰਡ ’ਚ ਕਾਨੂੰਨੀ ਤੇ ਪ੍ਰਕਿਰਿਆਤਮਕ ਰੁਕਾਵਟਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ’ਚ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਗਈਆਂ, ਜਿਸ ਨਾਲ ਇਹ ਜੀਵਨ-ਰੱਖਿਅਕ ਪ੍ਰਕਿਰਿਆ ਸੰਭਵ ਹੋ ਗਈ। ਦਿਲ ਦੇ ਨਾਲ ਹੀ ਦਾਨੀ ਦੇ ਕਈ ਹੋਰ ਅੰਗਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, ਹਾਲੀਵੁੱਡ 'ਚ ਪਸਰਿਆ ਮਾਤਮ


author

DIsha

Content Editor

Related News