ਪਾਰਕ ''ਚ ਮਹਿਲਾ ਦੀ ਮੌਤ ''ਤੇ ਸਰਕਾਰ ਹੋਈ ਸਖ਼ਤ, ਗੇਮ ਪ੍ਰਬੰਧਕਾਂ ਖਿਲਾਫ ਕਾਰਵਾਈ

02/16/2018 1:00:16 PM

ਫਰੀਦਾਬਾਦ (ਦਵਿੰਦਰ ਕੌਸ਼ਿਕ)— ਪਿੰਜੌਰ ਗਾਰਡਨ ਦੇ ਐਕਵਾ ਵਿਲੇਜ ਵਾਟਰ ਪਾਰਕ ਗੇਮਸ 'ਚ ਹੋਈ 32 ਸਾਲਾਂ ਮਹਿਲਾ ਪੁਨੀਤ ਦੀ ਮੌਤ ਦੇ ਮਾਮਲੇ 'ਚ ਟੂਰੀਜ਼ੀਅਮ ਵਿਭਾਗ ਦੇ ਪ੍ਰਬੰਧਕ ਨਿਰਦੇਸ਼ਕ ਸਮੀਰਪਾਲ ਸਰੋ ਦੀ ਜਾਂਚ ਦੇ ਆਦੇਸ਼ ਦਿੱਤਾ ਹਨ। ਉਚ ਅਧਿਕਾਰੀਆਂ ਦੀ ਜਾਂਚ ਕਮੇਟੀ ਗਠਿਤ ਕਰਕੇ 10 ਦਿਨਾਂ 'ਚ ਰਿਪੋਰਟ ਸੌਂਪਣ ਨੂੰ ਕਿਹਾ ਗਿਆ ਹੈ। ਪੁਲਸ ਨੇ ਪੁਨੀਤ ਅਮਰਜੀਤ ਦੀ ਸ਼ਿਕਾਇਤ 'ਤੇ ਦੇਰ  ਰਾਤ ਧਾਰਾ 304 ਏ ਤਹਿਤ ਐਕਵਾ ਮਾਲਿਕ ਸੁਸ਼ੀਲ ਅਤੇ ਮੈਨੇਜਮੈਂਟ ਖਿਲਾਫ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਲਿਆ ਹੈ। ਸੈਲਾਨੀ ਨਿਗਮ ਦੇ ਪ੍ਰਬੰਧਕ ਸਮੀਰ ਪਾਲ ਸਰੋ ਨੇ ਪੁਨੀਤ ਕੌਰ ਦੀ ਦਰਦਨਾਕ ਮੌਤ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ।
ਸਰੋ ਨੇ ਦੱਸਿਆ ਕਿ ਮਹਿਲਾ ਦੀ ਮੌਤ ਦੀ ਜਾਂਚ ਲਈ ਸੈਲਾਨੀ ਨਿਗਮ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਪ੍ਰਵਾਨਗੀ 'ਚ ਇਕ ਕਮੇਟੀ ਗਠਿਤ ਕੀਤੀ ਗਈ ਹੈ। ਨਿਗਮ ਦੇ ਮੁੱਖ ਇੰਜੀਨੀਅਰ ਅਤੇ ਜਨਰਲ ਮੈਨੇਜਰ ਇਸ ਦੇ ਮੈਂਬਰ ਹੋਣਗੇ। ਇਹ ਕਮੇਟੀ ਉਪਾਅ ਸੁਝਾਅ ਦੇਵੇਗੀ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਸੈਲਾਨੀ ਵਿਭਾਗ ਨੇ ਇਹ ਜ਼ਮੀਨ ਐਕਵਾ ਵਿਲੇਜ਼ ਨੂੰ 10 ਸਾਲਾ ਲਈ ਕਿਰਾਏ 'ਤੇ ਦਿੱਤੀ ਸੀ। ਪ੍ਰਦੇਸ਼ 'ਚ ਸਾਰੇ ਐਮਿਊਜ਼ਮੈਂਟ 'ਚ ਲੱਗੇ ਇਸ ਤਰ੍ਹਾਂ ਦੇ ਸਾਰੇ ਝੂਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਦਰਦਨਾਕ ਘਟਨਾ ਨੂੰ ਟਾਲਿਆ ਜਾ ਸਕੇ।
ਇਸ ਤਰਾਂ ਹੋਇਆ ਹਾਦਸਾ
ਜ਼ਿਕਰਯੋਗ ਹੈ ਕਿ ਪਿਛਲੀ 14 ਫਰਵਰੀ ਨੂੰ ਐਮਿਊਜ਼ਮੈਂਟ ਪਾਰਕ-ਐਕਵਾ ਵਿਲੇਜ਼ 'ਚ ਪੁਨੀਤ ਪਤੀ ਅਮਰਜੀਤ ਨਾਲ ਘੁੰਮਣ ਆਈ ਸੀ। ਇਸ ਦੌਰਾਨ ਅਮਰਜੀਤ ਨੇ ਪਤਨੀ ਨਾਲ ਬੈਠ ਕੇ ਗੱਡੀ ਚਲਾਈ ਪਰ ਅਚਾਨਕ ਪਤਨੀ ਦੇ ਹੈਲਮੇਟ ਦਾ ਲਾਕ ਖੁੱਲ ਗਿਆ ਅਤੇ ਹੈਲਮੇਟ ਹੇਠਾ ਡਿੱਗ ਗਿਆ। ਉਹ ਹੈਲਮੇਟ ਚੁੱਕਣ ਲਈ ਹੇਠਾਂ ਝੁਕੀ ਤਾਂ ਉਸ ਦੇ ਵਾਲ ਕਾਰ ਸੀਟ ਦੇ ਪਿਛੇ ਇੰਜਨ ਦੀ ਚੇਨ 'ਚ ਫਸ ਕੇ ਖਿਚੇ ਗਏ ਸਨ। ਇਸ ਹਾਦਸੇ 'ਚ ਉਨ੍ਹਾਂ ਦੀ ਪਤਨੀ ਪੁਨੀਤ ਦੀ ਮੌਤ ਹੋ ਗਈ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਘਰਦਿਆਂ ਨੂੰ ਸੌਂਪ ਦਿੱਤੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਨੀਤ ਕੌਰ ਦੀ ਮੌਤ ਦੇ ਕਾਰਨਾਂ ਦਾ ਪਤਾ ਚਲੇਗਾ।
ਘਟਨਾ ਤੋਂ ਬਾਅਦ ਪਾਰਕ ਬੰਦ
ਘਟਨਾ ਤੋਂ ਬਾਅਦ ਕਲ ਤੋਂ ਹੀ ਵਾਟਰ ਪਾਰਕ ਸੈਲਾਨੀਆਂ ਲਈ ਬੰਦ ਹੈ। ਵੀਰਵਾਰ ਨੂੰ ਪੁਲਸ ਅਧਿਕਾਰੀ ਅਤੇ ਪੰਚਕੂਲਾ ਤੋਂ ਆਈ ਸੀਨ ਆਫ ਕ੍ਰਾਈਮ ਫਾਰੇਂਸਿਕ ਟੀਮ ਦੀ ਡਾਕਟਰ ਰੀਤੀ ਸੈਨੀ ਨੇ ਘਟਨਾਸਥਾਨ 'ਤੇ ਜਾ ਕੇ ਮਹਿਲਾ ਦੇ ਬਲੱਡ, ਹੈਲਮੇਟ, ਗੱਡੀ ਸਮੇਤ ਹੋਰ ਵਸਤੂਆਂ 'ਚ ਘਟਨਾ ਨਾਲ ਜੁੜੇ ਸੈਂਪਲ ਲਏ। ਇਸ ਦੌਰਾਨ ਟੀਮ ਨੇ ਕਈ ਸੁਰੱਖਿਆ ਕਮੀਆਂ ਨੂੰ ਵੀ ਨੋਟ ਕੀਤਾ। ਗੱਡੀ ਪਿਛੇ ਲੱਗੀ ਮੋਟਰ, ਚੇਨ ਆਦਿ ਉਪਕਰਨਾਂ ਦੇ ਉਪਰ ਕੋਈ ਕਵਰ ਨਹੀਂ ਢਕਿਆ ਹੋਇਆ ਸੀ ਅਤੇ ਵਹੀਲ ਮਾਰਗਾਰਡ ਵੀ ਨਹੀਂ ਸਨ। ਪੁਲਸ ਕਾਰ ਨੂੰ ਕਬਜ਼ੇ 'ਚ ਲੈ ਕੇ ਥਾਣੇ ਲੈ ਗਈ ਹੈ।


Related News