ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

Thursday, Oct 26, 2023 - 05:49 PM (IST)

ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਨਵੀਂ ਦਿੱਲੀ (ਏਜੰਸੀਆਂ) : ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਤੋਹਫ਼ਾ ਦਿੰਦੇ ਹੋਏ ਅਕਤੂਬਰ, 2023 ਤੋਂ ਮਾਰਚ, 2024 ਤੱਕ ਚੱਲਣ ਵਾਲੇ ਹਾੜ੍ਹੀ ਸੀਜ਼ਨ ਲਈ 22,000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਡੀ. ਏ. ਪੀ. ’ਤੇ 4500 ਰੁਪਏ ਪ੍ਰਤੀ ਟਨ ਦੀ ਵਾਧੂ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਸਬਸਿਡੀ ਦੀਆਂ ਨਵੀਆਂ ਦਰਾਂ ਇਸ ਤਰ੍ਹਾਂ ਹਨ-ਨਾਈਟ੍ਰੋਜਨ ਖਾਦ ’ਤੇ 47.02 ਰੁਪਏ ਪ੍ਰਤੀ ਕਿਲੋਗ੍ਰਾਮ, ਫਾਸਫੋਰਸ ਖਾਦ ’ਤੇ 20.82 ਰੁਪਏ ਪ੍ਰਤੀ ਕਿਲੋਗ੍ਰਾਮ, ਪੋਟਾਸ਼ ਖਾਦ ’ਤੇ ਇਹ 2.38 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਸਲਫਰ ਖਾਦ ’ਤੇ ਇਹ 1.89 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ

ਮੰਤਰੀ ਮੰਡਲ ਨੇ ਇਸ ਤੋਂ ਇਲਾਵਾ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਅਗਾਂਹਵਧੂ ਜਮਰਾਨੀ ਬੰਨ੍ਹ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਪ੍ਰਾਜੈਕਟ ਨਾਲ ਹਲਦਵਾਨੀ ਦੇ ਨਾਲ ਹੀ ਤਰਾਈ ਅਤੇ ਉੱਤਰ ਪ੍ਰਦੇਸ਼ ਦੀ ਸਿੰਚਾਈ ਦੀ ਸਮੱਸਿਆ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋ ਸਕੇਗਾ। ਉਤਰਾਖੰਡ ਦੇ ਨੇਨੀਤਾਲ ਜ਼ਿਲ੍ਹੇ ਦੇ ਕਾਠਗੋਦਾਮ ਵਿਚ ਗੌਲਾ ਨਦੀ ’ਤੇ ਜਮਰਾਨੀ ਬੰਨ੍ਹ (150.60 ਮੀ. ਉਚਾਈ) ਦੀ ਉਸਾਰੀ ਪ੍ਰਸਤਾਵਿਤ ਹੈ।

ਸੈਮੀਕੰਡਕਟਰ ਸਪਲਾਈ ਲੜੀ ’ਤੇ ਸਮਝੌਤੇ ਨੂੰ ਮਨਜ਼ੂਰੀ

ਕੇਂਦਰੀ ਮੰਡਰੀ ਮੰਡਲ ਨੇ ਜਾਪਾਨ-ਭਾਰਤ ਸੈਮੀਕੰਡਕਟਰ ਸਪਲਾਈ ਲੜੀ ਭਾਈਵਾਲੀ ’ਤੇ ਭਾਰਤ ਤੇ ਜਾਪਾਨ ਦਰਮਿਆਨ ਸਹਿਯੋਗ ਮੈਮੋਰੰਡਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਇਕ ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਮੈਮੋਰੰਡਮ ’ਤੇ ਜੁਲਾਈ ਵਿਚ ਹਸਤਾਖਰ ਹੋਏ ਸਨ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਤੇ ਜਾਪਾਨ ਦੇ ਅਰਥ ਵਿਵਸਥਾ, ਵਪਾਰ ਤੇ ਉਦਯੋਗ ਮੰਤਰਾਲਾ ਦਰਮਿਆਨ ਜੁਲਾਈ, 2023 ਵਿਚ ਜਾਪਾਨ-ਭਾਰਤ ਸੈਮੀਕੰਡਟਰ ਸਪਲਾਈ ਲੜੀ ਭਾਈਵਾਲੀ ਲਈ ਹਸਤਾਖਰ ਕੀਤੇ ਸਹਿਯੋਗ ਮੈਮੋਰੰਡਮ (ਐੱਮ. ਓ. ਸੀ.) ਤੋਂ ਜਾਣੂ ਕਰਵਾਇਆ ਗਿਆ। ਸੈਮੀਕੰਡਕਟਰ ਈਕੋ ਸਿਸਟਮ ਦੇ ਸਾਂਝੇ ਵਿਕਾਸ ਤੇ ਆਪਣੀ ਸੰਸਾਰਿਕ ਸਪਲਾਈ ਲੜੀ ਦੇ ਜੁਝਾਰੂਪਣ ਨੂੰ ਬਣਾਈ ਰੱਖਣ ਲਈ ਭਾਰਤ ਨਾਲ ਸਮਝੌਤੇ ’ਤੇ ਹਸਤਾਖਰ ਕਰਨ ਵਾਲਾ ਜਾਪਾਨ ਅਮਰੀਕਾ ਤੋਂ ਬਾਅਦ ਦੂਜਾ ‘ਕਵਾਡ’ ਭਾਈਵਾਲ ਬਣ ਗਿਆ ਹੈ। ਬਿਆਨ ਮੁਤਾਬਕ ਐੱਮ. ਓ. ਸੀ. ਦਾ ਉਦੇਸ਼ ਉਦਯੋਗਾਂ ਤੇ ਡਿਜੀਟਲ ਟੈਕਨਾਲੋਜੀਅਾਂ ਦੀ ਉੱਨਤੀ ਲਈ ਸੈਮੀਕੰਡਕਟਰ ਦੇ ਮਹੱਤਵ ਦੀ ਪਛਾਣ ਕਰਦੇ ਹੋਏ ਸੈਮੀਕੰਡਕਟਰ ਸਪਲਾਈ ਲੜੀ ਨੂੰ ਵਧਾਉਣ ਦੀ ਦਿਸ਼ਾ ਵਿਚ ਭਾਰਤ ਤੇ ਜਾਪਾਨ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਹੈ।

ਇਹ ਵੀ ਪੜ੍ਹੋ : ਡਾ. ਓਬਰਾਏ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News