ਜਨਤਕ ਜਾਇਦਾਦ ਵੇਚਣ ’ਚ ਜੁਟੀ ਸਰਕਾਰ ਨੂੰ ਕੋਰੋਨਾ ਦੀ ਚਿੰਤਾ ਨਹੀਂ : ਰਾਹੁਲ ਗਾਂਧੀ
Thursday, Aug 26, 2021 - 12:34 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਸਿਰਫ਼ ਦੇਸ਼ ਦੀ ਜਾਇਦਾਦ ਵੇਚਣ ’ਚ ਲੱਗੀ ਹੈ ਅਤੇ ਉਸ ਨੂੰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਪਰਵਾਹ ਨਹੀਂ ਹੈ। ਰਾਹੁਲ ਨੇ ਤੰਜ ਕੱਸਦੇ ਹੋਏ ਕਿਹਾ ਕਿ ਇਹ ਸਰਕਾਰ ਸਭ ਕੁਝ ਵੇਚ ਰਹੀ ਹੈ ਅਤੇ ਉਸ ਦਾ ਧਿਆਨ ਪੈਸਾ ਕਮਾਉਣ ’ਤੇ ਹੈ, ਇਸ ਲਈ ਲੋਕਾਂ ਨੂੰ ਖ਼ੁਦ ਇਸ ਮਹਾਮਾਰੀ ਤੋਂ ਬਚਾਅ ਦੀ ਆਪਣੀ ਚਿੰਤਾ ਕਰਨੀ ਹੋਵੇਗੀ। ਉਨ੍ਹਾਂ ਨੇ ਟਵੀਟ ਕੀਤਾ,‘‘ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਮਹਾਮਾਰੀ ਦੀ ਅਗਲੀ ਲਹਿਰ ਦੇ ਖ਼ਤਰੇ ਤੋਂ ਬਚਣ ਲਈ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਗਤੀ ਦੇਣਾ ਜ਼ਰੂਰੀ ਹੈ। ਕ੍ਰਿਪਾ ਆਪਣਾ ਧਿਆਨ ਖ਼ੁਦ ਰੱਖੋ, ਕਿਉਂਕਿ ਭਾਰਤ ਸਰਕਾਰ ਜਨਤਕ ਜਾਇਦਾਦ ਵੇਚਣ ’ਚ ਰੁਝੀ ਹੈ।’’
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਰਾਸ਼ਟਰੀ ਮੁਦਰੀਕਰਨ ਯੋਜਨਾ ਨੂੰ ਲੈ ਕੇ ਬੁੱਧਵਾਰ ਨੂੰ ਵੀ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਦੀ ਗੱਲ ਕਰਨ ਵਾਲੀ ਇਸ ਸਰਕਾਰ ਨੇ ਹੁਣ ਆਪਣਾ ਈਮਾਨ ਵੀ ਵੇਚ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਇਹ ਸਰਕਾਰ ਆਪਣਾ ਈਮਾਨ ਪਹਿਲਾਂ ਹੀ ਵੇਚ ਚੁਕੀ ਹੈ ਅਤੇ ਹੁਣ ਦੇਸ਼ ਦੀ ਜਾਇਦਾਦ ਵੇਚਣ ’ਚ ਜੁਟ ਗਈ ਹੈ। ਰਾਹੁਲ ਨੇ ਟਵੀਟ ਕੀਤਾ,‘‘ਸਭ ਤੋਂ ਪਹਿਲਾਂ ਈਮਾਨ ਵੇਚਿਆ ਅਤੇ ਹੁਣ।’’
ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ