ਦਰਿੰਦਗੀ ਦੀਆਂ ਹੱਦਾਂ ਪਾਰ: ਸਰਕਾਰੀ ਮੁਲਾਜ਼ਮ ਨੇ 10 ਸਾਲਾ ਬੱਚੀ ਤੇ ਬੱਕਰੀ ਨਾਲ ਵੀ ਕੀਤਾ ਜਬਰ-ਜ਼ਨਾਹ
Wednesday, Aug 14, 2024 - 12:52 AM (IST)
ਨੈਸਨਲ ਡੈਸਕ - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਹਿਸ਼ੀ ਦਰਿੰਦੇ ਨੇ 10 ਸਾਲ ਦੀ ਮਾਸੂਮ ਬੱਚੀ ਨਾਲ ਦਬਰ-ਜ਼ਨਾਹ ਕੀਤਾ ਅਤੇ ਸਿਰਫ ਇੰਨਾ ਹੀ ਨਹੀਂ ਉਸ ਨੇ ਇਕ ਬੱਕਰੀ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਸਰਕਾਰੀ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 57 ਸਾਲਾ ਦੋਸ਼ੀ ਸ਼ਿਕਾਰਪੁਰ ਬਲਾਕ 'ਚ ਏ.ਡੀ.ਓ. ਐਗਰੀਕਲਚਰ (ਸਹਾਇਕ ਵਿਕਾਸ ਅਫਸਰ-ਖੇਤੀਬਾੜੀ) ਦੇ ਅਹੁਦੇ 'ਤੇ ਤਾਇਨਾਤ ਸੀ।
ਇਸ ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 5.30 ਵਜੇ ਗਜੇਂਦਰ ਸਿੰਘ ਨਾਂ ਦਾ ਵਿਅਕਤੀ ਆਪਣੇ ਜਾਣਕਾਰ ਦੇ ਘਰ ਗਿਆ ਸੀ। ਜਦੋਂ ਕਿ ਉਸ ਨੇ ਪਹਿਲਾਂ 10 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ, ਜਦੋਂ ਉਸ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਘਰ ਵਿੱਚ ਰੱਖੀ ਬੱਕਰੀ ਨਾਲ ਵੀ ਗੈਰ-ਕੁਦਰਤੀ ਸਬੰਧ ਬਣਾ ਲਏ।
10 ਸਾਲਾ ਬੱਚੀ ਅਤੇ ਬੱਕਰੀ ਨਾਲ ਜਬਰ-ਜ਼ਨਾਹ
ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਮੁਲਜ਼ਮ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀਆਂ ਖਿਲਾਫ ਜਬਰ-ਜ਼ਨਾਹ, ਪੋਕਸੋ ਐਕਟ, ਐੱਸ.ਸੀ-ਐੱਸ.ਟੀ ਐਕਟ ਅਤੇ ਜਾਨਵਰਾਂ 'ਤੇ ਜ਼ੁਲਮ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।