ਸਰਕਾਰੀ ਕੰਪਨੀ ਹੋਈ ਸਾਈਬਰ ਧੋਖਾਦੇਹੀ ਦਾ ਸ਼ਿਕਾਰ, ਇਕ ਅੱਖਰ ਦੀ ਗਲਤੀ ਨਾਲ ਠੱਗੇ 55 ਲੱਖ ਰੁਪਏ
Wednesday, Mar 19, 2025 - 12:36 PM (IST)

ਨਵੀਂ ਦਿੱਲੀ (ਇੰਟ.) - ਡਿਫੈਂਸ ਅਤੇ ਏਅਰੋਸਪੇਸ ਬਣਾਉਣ ਵਾਲੀ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਕਥਿਤ ਤੌਰ ’ਤੇ ਸਾਈਬਰ ਧੋਖਾਦੇਹੀ ਦਾ ਸ਼ਿਕਾਰ ਬਣ ਗਈ। ਸਕੈਮਰਜ਼ ਨੇ ਖੁਦ ਨੂੰ ਅਮਰੀਕਾ ਦੀ ਇਕ ਕੰਪਨੀ ਦੱਸ ਕੇ ਐੱਚ. ਏ. ਐੱਲ. ਨੂੰ ਠੱਗ ਲਿਆ ਅਤੇ 55 ਲੱਖ ਰੁਪਏ ਦਾ ਭੁਗਤਾਨ ਕਰਵਾ ਲਿਆ। ਇਹ ਧੋਖਾਦੇਹੀ ਉਦੋਂ ਸਾਹਮਣੇ ਆਈ ਜਦੋਂ ਐੱਚ. ਏ. ਐੱਲ. ਨੂੰ ਪਤਾ ਲੱਗਾ ਕਿ ਪੈਸਾ ਗਲਤ ਖਾਤੇ ’ਚ ਚਲਾ ਗਿਆ ਸੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਮਿਲੀ।
ਇਹ ਵੀ ਪੜ੍ਹੋ : ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤ ਹੋਈ ਸਰਕਾਰ, ਮਾਰਚ ਮਹੀਨੇ ਤੋਂ ਲੱਗਣਗੇ ਮੋਟੇ ਜੁਰਮਾਨੇ
ਮੀਡੀਆ ਰਿਪੋਰਟਾਂ ਮੁਤਾਬਕ ਐੱਚ. ਏ. ਐੱਲ. ਦੀ ਕਾਨਪੁਰ ਸ਼ਾਖਾ ਨੂੰ ਸਾਈਬਰ ਅਪਰਾਧੀਆਂ ਨੇ ਇਕ ਈ-ਮੇਲ ਭੇਜੀ, ਜਿਸ ’ਚ ਉਨ੍ਹਾਂ ਖੁਦ ਨੂੰ ਅਸਲੀ ਅਮਰੀਕੀ ਡੀਲਰ ਪੀ. ਐੱਸ. ਇੰਜੀਨੀਅਰਿੰਗ ਇੰਕ. ਦੇ ਅਧਿਕਾਰੀ ਦੱਸਿਆ। ਅਧਿਕਾਰੀਆਂ ਨੇ ਈ-ਮੇਲ ਆਈ. ਡੀ. ’ਚ ਇਕ ਛੋਟੇ ਪਰ ਮਹੱਤਵਪੂਰਨ ਫਰਕ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਠੱਗਾਂ ਨੇ ‘ਇੰਜੀਨੀਅਰਿੰਗ’ ਸ਼ਬਦ ’ਚੋਂ ਇਕ ‘ਈ’ ਅੱਖਰ ਹਟਾ ਦਿੱਤਾ ਸੀ। ਇਸ ਬਦਲੀ ਹੋਈ ਈ-ਮੇਲ ’ਚ ਨਕਲੀ ਬੈਂਕ ਡਿਟੇਲਸ ਵੀ ਸੀ, ਜਿਸ ਕਾਰਨ ਪੈਸਾ ਅਸਲੀ ਕੰਪਨੀ ਦੇ ਬਜਾਏ ਠੱਗਾਂ ਦੇ ਖਾਤੇ ’ਚ ਚਲਾ ਗਿਆ।
ਇਹ ਵੀ ਪੜ੍ਹੋ : Gold Record high : ਸੋਨੇ ਨੇ ਛੂਹਿਆ ਨਵਾਂ ਰਿਕਾਰਡ ਪੱਧਰ, ਜਾਣੋ ਕੀ ਹੈ ਮਾਹਰਾਂ ਦੀ ਰਾਏ
ਮਈ 2024 ’ਚ ਐੱਚ. ਏ. ਐੱਲ. ਨੇ ਪੀ. ਐੱਸ. ਇੰਜੀਨੀਅਰਿੰਗ ਇੰਕ. ਤੋਂ ਏਅਰਕ੍ਰਾਫਟ ਪਾਰਟਸ ਖਰੀਦਣ ਲਈ ਗੱਲਬਾਤ ਕੀਤੀ ਸੀ। ਸੰਭਵ ਹੈ ਕਿ ਸਕੈਮਰਜ਼ ਇਸ ਗੱਲਬਾਤ ’ਤੇ ਨਜ਼ਰ ਰੱਖ ਰਹੇ ਸਨ ਅਤੇ ਬਾਅਦ ’ਚ ਉਨ੍ਹਾਂ ਨੇ ਇਕ ਨਕਲੀ ਈ-ਮੇਲ ਭੇਜ ਕੇ 63,405 ਡਾਲਰ (ਲੱਗਭਗ 55 ਲੱਖ ਰੁਪਏ) ਦੀ ਮੰਗ ਕੀਤੀ। ਐੱਚ. ਏ. ਐੱਲ. ਨੇ ਇਸ ਨੂੰ ਸਹੀ ਸਮਝ ਕੇ ਪੈਸੇ ਦਾ ਭੁਗਤਾਨ ਕਰ ਦਿੱਤਾ। ਇਹ ਧੋਖਾਦੇਹੀ ਉਦੋਂ ਸਾਹਮਣੇ ਆਈ, ਜਦੋਂ ਪੀ. ਐੱਸ. ਇੰਜੀਨੀਅਰਿੰਗ ਇੰਕ. ਨੇ ਐੱਚ. ਏ. ਐੱਲ. ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਭੁਗਤਾਨ ਨਹੀਂ ਮਿਲਿਆ। ਜਾਂਚ ਕਰਨ ’ਤੇ ਐੱਚ. ਏ. ਐੱਲ. ਨੂੰ ਪਤਾ ਚਲਾ ਕਿ ਵਰਤੀ ਗਈ ਈ-ਮੇਲ ਆਈ. ਡੀ. ਨਕਲੀ ਸੀ।
ਇਹ ਵੀ ਪੜ੍ਹੋ : 22-25 March ਤੱਕ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ
ਐੱਚ. ਏ. ਐੱਲ. ਕਾਨਪੁਰ ਦੇ ਐਡੀਸ਼ਨਲ ਜਨਰਲ ਮੈਨੇਜਰ ਅਸ਼ੋਕ ਕੁਮਾਰ ਸਿੰਘ ਨੇ 13 ਮਾਰਚ ਨੂੰ ਸਾਈਬਰ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਧੋਖਾਦੇਹੀ ਕਿਸੇ ਦੂਜੀ ਅਮਰੀਕੀ ਕੰਪਨੀ ਨੇ ਕੀਤੀ ਹੈ ਜਾਂ ਫਿਰ ਇਹ ਕਿਸੇ ਭਾਰਤੀ ਇਕਾਈ ਦਾ ਕੰਮ ਹੈ। ਡੀ. ਸੀ. ਪੀ. ਕ੍ਰਾਈਮ ਅੰਜਲੀ ਵਿਸ਼ਵਕਰਮਾ ਨੇ ਦੱਸਿਆ ਕਿ ਈ-ਮੇਲ ਆਈ. ਡੀ. ’ਚ ਮਾਮੂਲੀ ਫਰਕ ਦੀ ਵਜ੍ਹਾ ਨਾਲ ਇਹ ਧੋਖਾਦੇਹੀ ਹੋਈ। ਉਨ੍ਹਾਂ ਕਿਹਾ, “ਵਿਚ-ਵਿਚ ਅਸਲੀ ਈ-ਮੇਲ ਨੂੰ ਨਕਲੀ ਈ-ਮੇਲ ਨਾਲ ਬਦਲ ਦਿੱਤਾ ਗਿਆ ਸੀ। ਬਸ ਇਕ ‘ਈ’ ਅੱਖਰ ਦਾ ਫਰਕ ਸੀ।”
ਇਹ ਵੀ ਪੜ੍ਹੋ : Goa 'ਚ ਵੀਕੈਂਡ ਬਿਤਾਉਣ ਨਾਲੋਂ ਸਸਤਾ ਹੈ Dubai ਘੁੰਮਣਾ ! Indian Tourism ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8