ਮੋਦੀ ਸਰਕਾਰ ਨੇ ਚੀਨੀ ਐਪ ਕੰਪਨੀਆਂ ਨੂੰ ਕਿਹਾ- ਪਾਬੰਦੀ ਦਾ ਪਾਲਣ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
Wednesday, Jul 22, 2020 - 12:49 AM (IST)
ਨਵੀਂ ਦਿੱਲੀ - ਮੋਦੀ ਸਰਕਾਰ ਨੇ 59 ਚੀਨੀ ਐਪ ਕੰਪਨੀਆਂ ਖਿਲਾਫ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਇਨ੍ਹਾਂ ਚੀਨੀ ਐਪ ਕੰਪਨੀਆਂ ਵਲੋਂ ਸਰਕਾਰ ਨੇ ਸਪੱਸ਼ਟ ਕਿਹਾ ਕਿ ਪਾਬੰਦੀ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਏਕਤਾ ਲਈ ਖ਼ਤਰਾ ਦੱਸਦੇ ਹੋਏ 29 ਜੂਨ ਨੂੰ ਟਿਕ ਟਾਕ ਅਤੇ ਯੂ.ਸੀ. ਬ੍ਰਾਉਜਰ ਸਮੇਤ 59 ਚੀਨੀ ਮੋਬਾਇਲ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਕੇਂਦਰੀ ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਨ੍ਹਾਂ ਸਾਰੇ ਚੀਨੀ ਐਪ ਕੰਪਨੀਆਂ ਨੂੰ ਚਿੱਠੀ ਲਿਖ ਕੇ ਪਾਬੰਦੀ ਦਾ ਸਖ਼ਤੀ ਨਾਲ ਪਾਲਣ ਕਰਣ ਨੂੰ ਕਿਹਾ ਹੈ। ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਕਿਹਾ ਕਿ ਸੰਪੂਰਨ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਅਤੇ ਸੂਚਨਾ ਤਕਨੀਕੀ ਐਕਟ ਦੀ ਧਾਰਾ 69A ਦੇ ਤਹਿਤ ਇਨ੍ਹਾਂ ਚੀਨੀ ਐਪ 'ਤੇ ਪਾਬੰਦੀ ਲਗਾਈ ਗਈ ਹੈ।
ਸਰਕਾਰ ਨੇ ਕਿਹਾ ਕਿ ਇਨ੍ਹਾਂ ਪਾਬੰਦੀਸ਼ੁਦਾ ਚੀਨੀ ਐਪਾਂ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਆਪਰੇਸ਼ਨ ਨਾ ਸਿਰਫ ਗੈਰ-ਕਾਨੂੰਨੀ ਹੈ, ਸਗੋਂ ਸੂਚਨਾ ਤਕਨੀਕੀ ਐਕਟ ਅਤੇ ਹੋਰ ਕਾਨੂੰਨਾਂ ਦੇ ਤਹਿਤ ਦੋਸ਼ ਵੀ ਹੈ। ਜੇਕਰ ਪਾਬੰਦੀ ਦੇ ਬਾਵਜੂਦ ਭਾਰਤ 'ਚ ਇਸਤੇਮਾਲ ਲਈ ਇਨ੍ਹਾਂ ਚੀਨੀ ਐਪਾਂ ਨੂੰ ਕਿਸੇ ਵੀ ਤਰੀਕੇ ਨਾਲ ਉਪਲੱਬਧ ਕਰਵਾਇਆ ਜਾਂਦਾ ਹੈ, ਤਾਂ ਇਹ ਕਾਨੂੰਨ ਅਤੇ ਆਦੇਸ਼ ਦਾ ਉਲੰਘਣ ਹੋਵੇਗਾ। ਲਿਹਾਜਾ ਅਜਿਹੇ 'ਚ ਮਾਮਲੇ 'ਚ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ।