ਕੇਂਦਰ ਨੇ 33 ਸੰਯੁਕਤ ਸਕੱਤਰ ਨਿਯੁਕਤ ਕੀਤੇ, ਸਿਰਫ 7 IAS

07/23/2019 2:10:27 PM

ਨਵੀਂ ਦਿੱਲੀ— ਸਰਕਾਰ ਨੇ ਸੋਮਵਾਰ ਨੂੰ ਕੇਂਦਰ ਵਿਚ 33 ਨਵੇਂ ਸੰਯੁਕਤ ਸਕੱਤਰ ਨਿਯੁਕਤ ਕੀਤੇ ਹਨ, ਜਿਨ੍ਹਾਂ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸਿਰਫ 7 ਅਤੇ 4 ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ ਅਧਿਕਾਰੀ ਹਨ। ਆਪਣੇ ਵਾਅਦੇ ਨੂੰ ਪੂਰਾ ਕਰਦੇ ਸਰਕਾਰ ਨੇ ਭਾਰਤੀ ਰੇਲਵੇ ਮਕੈਨੀਕਲ ਇੰਜੀਨੀਅਰ ਸੇਵਾ, ਭਾਰਤੀ ਡਾਕ ਅਤੇ ਦੂਰਸੰਚਾਰ, ਲੇਖਾ ਅਤੇ ਵਿੱਤੀ ਸੇਵਾ, ਭਾਰਤੀ ਰੱਖਿਆ ਲੇਖਾ ਸਰਵਿਸ ਵਰਗੀਆਂ ਸੇਵਾਵਾਂ ਤੋਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। 
ਪਿਛਲੀ ਮੋਦੀ ਸਰਕਾਰ ਦੌਰਾਨ ਫਰਵਰੀ ਵਿਚ ਅਧਿਕਾਰੀਆਂ ਨੂੰ ਸੰਯੁਕਤ ਸਕੱਤਰ ਦੇ ਰੂਪ ਵਿਚ ਰੱਖਿਆ ਗਿਆ ਸੀ। ਮੋਦੀ ਸਰਕਾਰ ਨੇ ਮਈ ਵਿਚ ਨਵਾਂ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸੋਮਵਾਰ ਨੂੰ ਨਿਯੁਕਤੀਆਂ। ਇਨ੍ਹਾਂ ਵਿਚ ਆਰ. ਐੱਸ. ਐੱਸ. ਅਧਿਕਾਰੀ ਸੰਦੀਪ ਐੱਮ. ਪ੍ਰਧਾਨ ਨੂੰ ਭਾਰਤੀ ਖੇਡ ਅਥਾਰਿਟੀ ਵਿਚ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਰੇਲਵੇ ਕਰਮਚਾਰੀ ਸੇਵਾ ਦੀ ਅਧਿਕਾਰੀ ਰਾਧਿਕਾ ਚੌਧਰੀ ਅਤੇ ਕੇਂਦਰੀ ਸਕੱਤਰੇਤ ਸੇਵਾ ਤੋਂ ਜੀ. ਜਯੰਤੀ ਨੂੰ ਕਰਮਚਾਰੀ ਅਤੇ ਟ੍ਰੇਨਿੰਗ ਵਿਭਾਗ 'ਚ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।


Tanu

Content Editor

Related News