ਸਰਕਾਰ ਨੇ ਕੀਤਾ ਲੇਹ ’ਚ ਨਵੇਂ ਮੈਡੀਕਲ ਕਾਲਜ ਦਾ ਐਲਾਨ

09/24/2019 2:01:24 AM

ਸ਼੍ਰੀਨਗਰ/ਜੰਮੂ (ਉਦੇਯ)- ਹਿਮਾਚਲੀ ਖੇਤਰ ’ਚ ਸਿਹਤ ਅਤੇ ਮੈਡੀਕਲ ਸਿੱਖਿਆ ਨੂੰ ਪੁਨਰ ਜੀਵਤ ਕਰਨ ਦੇ ਲਈ ਸਰਕਾਰ ਨੇ ਸੋਮਵਾਰ ਨੂੰ ਬਰਫੀਲੇ ਰੇਗਿਸਤਾਨ ਲੇਹ ਖੇਤਰ ਦੇ ਲਈ ਮੈਡੀਕਲ ਕਾਲਜ ਦਾ ਐਲਾਨ ਕੀਤਾ।

ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਦੱਸਿਆ ਕਿ ਤੀਜੇ ਪੜਾਅ ਦੇ ਤਹਿਤ ਲੇਹ ’ਚ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਦੇ ਲਈ ਵਿਭਾਗ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਹੈ। ਵਿਭਾਗ ਨੇ ਲੇਹ ’ਚ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈ ਕੇ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ। ਇਹ ਭਾਰਤ ਸਰਕਾਰ ਵਲੋਂ ਦੇਸ਼ ਭਰ ’ਚ 75 ਨਵੇਂ ਕਾਲਜ ਖੋਲ੍ਹੇ ਜਾਣ ਦੇ ਵਿਚ ਸ਼ਾਮਲ ਹੈ।

ਕਮਿਸ਼ਨਰ ਲੇਹ ਅਤੇ ਲੱਦਾਖ ਹਿਲ ਡਿਵੈੱਲਪਮੈਂਟ ਕਾਊਂਸਲਿੰਗ (ਐੱਲ.ਐੱਚ.ਡੀ.ਸੀ.) ਦੀ ਸਲਾਹ ਦੇ ਨਾਲ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਲੇਹ ’ਚ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਦੇ ਲਈ ਸ਼ੇਅ ਸਿੰਧੂ ਘਾਟੀ ਪਿੰਡ ’ਚ 201 ਕਨਾਲ ਜ਼ਮੀਨ ਦੀ ਪਛਾਣ ਕੀਤੀ ਹੈ।


Inder Prajapati

Content Editor

Related News