52 ਹਜ਼ਾਰ ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ, ਫ਼ੌਜਾਂ ਨੂੰ ਮਿਲਣਗੇ UAV, ਐਂਟੀ-ਟੈਂਕ ਮਿਜ਼ਾਈਲ ਤੇ ਹਵਾਈ ਰੱਖਿਆ ਪ੍ਰਣਾਲੀ

Friday, Jul 03, 2026 - 05:36 PM (IST)

52 ਹਜ਼ਾਰ ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ, ਫ਼ੌਜਾਂ ਨੂੰ ਮਿਲਣਗੇ UAV, ਐਂਟੀ-ਟੈਂਕ ਮਿਜ਼ਾਈਲ ਤੇ ਹਵਾਈ ਰੱਖਿਆ ਪ੍ਰਣਾਲੀ

ਨਵੀਂ ਦਿੱਲੀ- ਸਰਕਾਰ ਨੇ ਹਥਿਆਰਬੰਦ ਫ਼ੋਰਸਾਂ ਦੀ ਮਾਰਕ ਸਮਰੱਥਾ ਵਧਾਉਣ ਅਤੇ ਉਨ੍ਹਾਂ ਨੇ ਅਤਿ-ਆਧੁਨਿਕ ਹਥਿਆਰਾਂ ਨਾਲ ਲੈੱਸ ਕਰਨ ਵੱਲ ਇਕ ਵੱਡਾ ਕਦਮ ਚੁੱਕਦੇ ਹੋਏ 52 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚ ਭਾਰਤੀ ਫ਼ੌਜ ਲਈ, ਮਨੁੱਖ ਰਹਿਤ ਹਵਾਈ ਵਾਹਨ, ਇਲੈਕਟ੍ਰਾਨਿਕ ਵਾਰਫੇਅਰ ਸਿਸਟਮ, ਐਂਟੀ-ਟੈਂਕ ਮਿਜ਼ਾਈਲਾਂ, ਮੱਧਮ ਦੂਰੀ ਦੀ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ, ਬਹੁਤ ਘੱਟ ਦੂਰੀ ਦੀ ਹਵਾਈ ਰੱਖਿਆ ਪ੍ਰਣਾਲੀ, ਟੈਂਕਾਂ ਲਈ ਸਰਗਰਮ ਸੁਰੱਖਿਆ ਪ੍ਰਣਾਲੀ ਅਤੇ ਜੈੱਟ ਆਧਾਰਤ ਕਾਮੀਕੇਜ਼ ਡਰੋਨ ਪ੍ਰਣਾਲੀ ਦੀ ਖਰੀਦ ਸ਼ਾਮਲ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਸ਼ੁੱਕਰਵਾਰ ਨੂੰ ਇੱਥੇ ਹੋਈ ਰੱਖਿਆ ਅਧੀਗ੍ਰਹਿਣ ਪ੍ਰੀਸ਼ਦ (ਡੀਏਸੀ) ਦੀ ਬੈਠਕ ਨੇ ਇਨ੍ਹਾਂ ਖਰੀਦ ਸੌਦਿਆਂ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ। ਰੱਖਿਆ ਮੰਤਰਾਲਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਖਰੀਦ ਸੌਦਿਆਂ 'ਚ ਭਾਰਤੀ ਫ਼ੌਜ ਲਈ, ਮਨੁੱਖ ਰਹਿਤ ਹਵਾਈ ਵਾਹਨ (UAV), ਇਲੈਕਟ੍ਰਾਨਿਕ ਯੁੱਧ ਸਿਸਟਮ 'ਆਕਾਸ਼ ਤਰੰਗ', ਮਨੁੱਖ-ਪੋਰਟੇਬਲ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ (MPATGM) ਪ੍ਰਣਾਲੀਆਂ, ਮੱਧਮ-ਰੇਂਜ ਸਤ੍ਹਾ ਤੋਂ ਹਵਾ ਮਿਜ਼ਾਈਲ (MRSAM) ਹਥਿਆਰ ਪ੍ਰਣਾਲੀਆਂ, ਬਹੁਤ ਹੀ ਛੋਟੀ-ਰੇਂਜ ਵਾਲੀ ਹਵਾਈ ਰੱਖਿਆ ਪ੍ਰਣਾਲੀਆਂ (V-SHORADs), ਟੈਂਕਾਂ ਲਈ ਸਰਗਰਮ ਸੁਰੱਖਿਆ ਪ੍ਰਣਾਲੀਆਂ ਅਤੇ ਭਾਰਤੀ ਫੌਜ ਲਈ ਜੈੱਟ-ਅਧਾਰਤ ਕਾਮੀਕੇਜ਼ ਡਰੋਨ ਸਿਸਟਮ ਦੀ ਖਰੀਦ ਸ਼ਾਮਲ ਹੈ। 'ਆਕਾਸ਼ ਤਰੰਗ' ਪ੍ਰਣਾਲੀ ਫ਼ੌਜ ਬੁਨਿਆਦੀ ਢਾਂਚਿਆਂ ਨੂੰ ਯੂਏਵੀ ਤੋਂ ਪ੍ਰਭਾਵੀ ਸੁਰੱਖਿਆ ਪ੍ਰਦਾਨ ਕਰੇਗੀ। 

ਐੱਮਪੀਏਟੀਜੀਐੱਮ ਦੁਸ਼ਮਣ ਦੇ ਮਸ਼ੀਨੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਨਫੈਂਟ੍ਰੀ ਦੀ ਸਮਰੱਥਾ ਨੂੰ ਵਧਾਏਗੀ। ਐੱਮਆਰਐੱਸਏਐੱਮ ਪ੍ਰਣਾਲੀ ਵੱਖ-ਵੱਖ ਤਰ੍ਹਾਂ ਦੇ ਸਟੈਂਡ-ਆਫ ਹਵਾਈ ਖਤਰਿਆਂ ਖ਼ਿਲਾਫ਼ ਮੱਧਮ ਦੂਰੀ ਦੀ ਹਵਾਈ ਰੱਖਿਆ ਪ੍ਰਦਾਨ ਕਰਦੀ ਹੈ। ਮਲਟੀ-ਸਪੈਕਟ੍ਰਲ ਸੈਂਸਿੰਗ ਨਾਲ ਵੀ-ਸ਼ੋਰੈਡਸ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਏਗਾ। ਸਰਗਰਮ ਸੁਰੱਖਿਆ ਪ੍ਰਣਾਲੀ ਟੈਂਕਾਂ ਦੇ ਰੱਖਿਆ ਤੰਤਰ 'ਚ ਸੁਧਾਰ ਕਰਨ ਅਤੇ ਉਨ੍ਹਾਂ ਦੀ ਕਾਰਜ ਸਮਰੱਥਾ ਵਧਾਉਣ 'ਚ ਸਮਰੱਥ ਹੋਵੇਗੀ। ਜੈੱਟ ਆਧਾਰਤ ਕਾਮੀਕੇਜ਼ ਡਰੋਨ ਕਿਫਾਇਤੀ ਹੋਣ ਦੇ ਨਾਲ-ਨਾਲ ਵੱਧ ਘਾਤਕ ਅਤੇ ਬਿਹਤਰ ਇਲੈਕਟ੍ਰਾਨਿਕ ਯੁੱਧ ਸਮਰੱਥਾ ਪ੍ਰਦਾਨ ਕਰਦੇ ਹਨ।

ਡੀਏਸੀ ਨੇ ਭਾਰਤੀ ਜਲ ਸੈਨਾ ਲਈ ਮਲਟੀ ਇਨਫਲੂਐਂਸ ਗ੍ਰਾਊਂਡ ਮਾਈਨ (ਐੱਮਆਈਜੀਐੱਮ), ਨੇਵਲ ਸ਼ਿਪਬੋਰਨ ਅਨਮੈਨਡ ਏਰੀਅਲ ਸਿਸਟਮ (ਐੱਨਐੱਸਯੂਏਐੱਸ.) ਦੀ ਖਰੀਦ ਅਤੇ ਇਲੈਕਟ੍ਰਾਨਿਕ ਪ੍ਰੋਪਲਸ਼ਨ ਸਿਸਟਮ ਲਈ ਜ਼ਮੀਨ ਆਧਾਰਤ ਪ੍ਰੀਖਣ ਸਹੂਲਤ (ਐੱਲਬੀਟੀਐੱਫ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਉੱਨਤ ਸੈਂਸਰਾਂ ਨਾਲ ਲੈੱਸ, ਐੱਨਐੱਸਯੂਏਐੱਸ ਭਾਰਤੀ ਜਲ ਸੈਨਾ ਦੀ ਸਥਿਤੀ ਸੰਬੰਧੀ ਜਾਗਰੂਕਤਾ ਨੂੰ ਵਧਾਏਗਾ। ਮੀਟਿੰਗ 'ਚ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਲਈ ਹਾਈ ਐਲਟੀਟਿਊਡ ਸੂਡੋ ਸੈਟੇਲਾਈਟ (ਐੱਫਡਬਲਿਯੂ-ਐੱਚਏਪੀਐੱਸ) ਦੀ ਖਰੀਦ ਅਤੇ ਹੋਰ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਐੱਫਡਬਲਿਯੂ-ਐੱਚਏਪੀਐੱਸ ਭਾਰਤੀ ਹਵਾਈ ਫ਼ੌਜ ਲਈ ਨਿਰੰਤਰ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਖੋਜ, ਦੂਰਸੰਚਾਰ ਅਤੇ ਰਿਮੋਟ ਸੈਂਸਿੰਗ ਸਹਾਇਤਾ ਪ੍ਰਦਾਨ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News