''32 ਸਾਲ ਪਹਿਲਾਂ ਵਿਆਹ, ਹੁਣ...'', ਉਮਰ ਅਬਦੁੱਲਾ ਤੇ ਉਸ ਦੀ ਪਤਨੀ ਦੇ ਤਲਾਕ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ
Saturday, Aug 01, 2026 - 10:48 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ 17 ਸਾਲਾਂ ਤੋਂ ਅਲੱਗ ਰਹਿ ਰਹੀ ਉਨ੍ਹਾਂ ਦੀ ਪਤਨੀ ਪਾਇਲ ਅਬਦੁੱਲਾ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਦਾ ਵਿਆਹ 32 ਸਾਲ ਪਹਿਲਾਂ ਹੋਇਆ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀ ਉਸ ਦਲੀਲ ਦਾ ਨੋਟਿਸ ਲਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਆਪਣੀ-ਆਪਣੀ ਜ਼ਿੰਦਗੀ ਵਿਚ ਖੁਸ਼ ਹਨ।
ਪੜ੍ਹੋ ਇਹ ਵੀ - ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਹਰਿਦੁਆਰ ’ਚ ਡੁੱਬਣ ਨਾਲ ਮੌਤ, ਦੋਸਤ ਨੂੰ ਬਚਾਉਣ ਦੇ ਚੱਕਰ 'ਚ...
ਦੱਸ ਦੇਈਏ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਨੇ ਉਸਦੇ ਵਿਆਹ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਮਰ ਅਤੇ ਪਾਇਲ ਦੀ ਮੁਲਾਕਾਤ ਦਿੱਲੀ ਦੇ ਓਬਰਾਏ ਹੋਟਲ ਵਿੱਚ ਹੋਈ ਸੀ। ਦੋਵੇਂ ਉੱਥੇ ਨੌਕਰੀ ਕਰਦੇ ਸਨ। ਉਨ੍ਹਾਂ ਦੇ ਦੋ ਪੁੱਤਰ ਹਨ, ਜ਼ਹੀਰ ਅਤੇ ਜ਼ਮੀਰ ਵੀ ਹਨ। ਤਲਾਕ ਨੂੰ ਲੈ ਕੇ ਚੱਲ ਰਹੀ ਪਿਛਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਕਰਨ ਲਈ ਕਿਹਾ ਸੀ ਪਰ ਸਭ ਅਸਫ਼ਲ ਰਿਹਾ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਤਲਾਕ ਦੀ ਆਪਣੀ ਅਰਜ਼ੀ ਵਿਚ ਪਰਿਵਾਰਕ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਵਿਆਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਸਾਲ 2007 ਤੋਂ ਉਨ੍ਹਾਂ ਦੋਵਾਂ ਵਿਚਾਲੇ ਕੋਈ ਵਿਆਹੁਤਾ ਸਬੰਧ ਨਹੀਂ ਰਿਹਾ ਹੈ; ਨਾਲ ਹੀ 1 ਸਤੰਬਰ 1994 ਨੂੰ ਹੋਏ ਵਿਆਹ ਤੋਂ ਬਾਅਦ ਇਹ ਜੋੜਾ 2009 ਤੋਂ ਅਲੱਗ-ਅਲੱਗ ਰਹਿ ਰਿਹਾ ਹੈ। ਹੇਠਲੀ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪਾਇਲ ਨੇ ਉਮਰ ਅਬਦੁੱਲਾ ਨਾਲ ‘ਅਣਉਚਿਤ ਵਿਵਹਾਰ’ ਕੀਤਾ, ਜਿਸ ਨਾਲ ਰਾਜਨੇਤਾ ਨੂੰ ਪੀੜਾ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਇਹ ਵੀ - ਮਿਲ-ਡੇ-ਮੀਲ 'ਚ ਬੱਚਿਆਂ ਨੂੰ ਮਿਲੇਗੀ ਚਿਕਨ ਬਿਰਆਨੀ! CM ਵਿਜੇ ਲੈ ਸਕਦੈ ਅਹਿਮ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
