ਨੀਟ ਪੀਜੀ ਦਾਖ਼ਲਾ ਪ੍ਰਣਾਲੀ ਦੇ ਆਡਿਟ ਲਈ 12 ਮੈਂਬਰੀ ਕਮੇਟੀ ਗਠਿਤ

Wednesday, Aug 05, 2026 - 07:39 AM (IST)

ਨੀਟ ਪੀਜੀ ਦਾਖ਼ਲਾ ਪ੍ਰਣਾਲੀ ਦੇ ਆਡਿਟ ਲਈ 12 ਮੈਂਬਰੀ ਕਮੇਟੀ ਗਠਿਤ

ਨਵੀਂ ਦਿੱਲੀ (ਏਜੰਸੀ) - ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਨੀਟ ਪੀਜੀ ਦਾਖ਼ਲਾ ਪ੍ਰਣਾਲੀ ਦੇ ਆਡਿਟ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਉਸ ਨੇ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਪੋਸਟ ਗ੍ਰੈਜੂਏਟ (ਨੀਟ-ਪੀਜੀ) ਰਾਹੀਂ ਹੋਣ ਵਾਲੀ ਦਾਖ਼ਲਾ ਪ੍ਰਕਿਰਿਆ ਦੀ ਮੌਜੂਦਾ ਵਿਵਸਥਾ ਦਾ ਵਿਆਪਕ ਆਡਿਟ ਕਰਵਾਉਣ ਦੀ ਰੂਪ-ਰੇਖਾ ਤਿਆਰ ਕਰਨ ਲਈ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਚ. ਐੱਸ.) ਦੀ ਪ੍ਰਧਾਨਗੀ ਵਿਚ ਇਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਗਠਿਤ ਕੀਤੀ ਹੈ।

ਪੜ੍ਹੋ ਇਹ ਵੀ - Love Marriage ਕਰਵਾਉਣ ਵਾਲਿਆਂ ਦੀ ਹੁਣ ਨੋ-ਐਂਟਰੀ! ਹਰਿਆਣਾ ਦੇ ਇਸ ਪਿੰਡ ਦੀ ਪੰਚਾਇਤ ਦਾ ਵੱਡਾ ਫੈਸਲਾ

ਦੱਸ ਦੇਈਏ ਕਿ ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੀਟ-ਪੀਜੀ 2025 ਲਈ ਘੱਟੋ-ਘੱਟ ਯੋਗਤਾ ਫੀਸਦੀ (ਕੱਟ-ਆਫ਼) ਘਟਾਏ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੇ ਹਨ। ਵਧੀਕ ਸਾਲਿਸੀਟਰ ਜਨਰਲ ਐਸ਼ਵਰਿਆ ਭਾਟੀ ਨੇ ਬੈਂਚ ਨੂੰ ਦੱਸਿਆ ਕਿ ਅਦਾਲਤ ਦੇ ਜ਼ੁਬਾਨੀ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਨੇ 23 ਜੁਲਾਈ ਦੀ ਨੋਟੀਫਿਕੇਸ਼ਨ ਰਾਹੀਂ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਪ੍ਰਧਾਨਗੀ ਡੀ. ਜੀ. ਐੱਚ. ਐੱਸ. ਕਰਨਗੇ। ਉਨ੍ਹਾਂ ਦਲੀਲ ਦਿੱਤੀ ਕਿ ਕਮੇਟੀ ਦਾ ਕਾਰਜ ਖੇਤਰ ਨੀਟ ਦੇ ਮਾਧਿਅਮ ਨਾਲ ਹੋਣ ਵਾਲੀ ਮੌਜੂਦਾ ਦਾਖ਼ਲਾ ਪ੍ਰਕਿਰਿਆ ਦੇ ਅੰਦਰੂਨੀ ਆਡਿਟ ਦੀ ਰੂਪ-ਰੇਖਾ ਤਿਆਰ ਕਰਨਾ, ਵਿਵਸਥਾ ਵਿਚ ਖਾਮੀਆਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦੇ ਵਿਵਹਾਰਕ ਅਤੇ ਲਾਗੂ ਕੀਤੇ ਜਾ ਸਕਣ ਵਾਲੇ ਹੱਲ ਸੁਝਾਉਣਾ ਹੋਵੇਗਾ।

ਪੜ੍ਹੋ ਇਹ ਵੀ - 32 ਸਕਿੰਟਾਂ 'ਚ 27 ਵਾਰ...! ਸਿਰਫਿਰੇ ਨੌਜਵਾਨ ਵਲੋਂ ਸਕੂਲ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ, CCTV ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News