ਹੁਣ ਫਾਈਟਰ ਜੈੱਟ ਬਣਾਏਗਾ ਭਾਰਤ ! ਫਰਾਂਸ ਨਾਲ ਮਿਲ ਕੇ FCAS ਦੇ ਨਿਰਮਾਣ ''ਚ ਦਿਖਾਈ ਦਿਲਚਸਪੀ
Monday, Aug 10, 2026 - 01:30 PM (IST)
ਨਵੀਂ ਦਿੱਲੀ- ਸੰਸਦ ਦੀ ਇਕ ਕਮੇਟੀ ਨੇ ਕਿਹਾ ਹੈ ਕਿ ਰੱਖਿਆ ਮੰਤਰਾਲੇ ਨੇ ਫਰਾਂਸੀਸੀ ਸਰਕਾਰ ਦੀ ਅਗਵਾਈ ਵਾਲੇ 6ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵਿਕਾਸ ਪ੍ਰੋਗਰਾਮ, 'ਫਿਊਚਰ ਕੰਬੈਟ ਏਅਰ ਸਿਸਟਮ' (FCAS) 'ਚ ਸ਼ਾਮਲ ਹੋਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ ਅਤੇ ਅਜਿਹੇ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਇਕ ਰੋਡਮੈਪ ਮੰਗਿਆ ਹੈ। ਰੱਖਿਆ ਸੰਬੰਧੀ ਸੰਸਦੀ ਸਥਾਈ ਕਮੇਟੀ ਦੀ ਸ਼ੁੱਕਰਵਾਰ ਨੂੰ ਸੰਸਦ 'ਚ ਪੇਸ਼ ਰਿਪੋਰਟ 'ਚ ਸੁਝਾਅ ਦਿੱਤਾ ਗਿਆ ਹੈ ਕਿ ਮੰਤਰਾਲਾ ਅੱਜ ਦੀ ਹਵਾਈ ਕੇਂਦਰਿਤ ਆਧੁਨਿਕ ਲੜਾਈ 'ਚ ਭਾਰਤ ਦੀਆਂ ਹਵਾਈ ਸਮਰੱਥਾਵਾਂ ਨੂੰ ਵਧਾਉਣ ਲਈ 6ਵੀਂ ਪੀੜ੍ਹੀ ਦੇ ਜਹਾਜ਼ਾਂ ਦੇ ਵਿਕਾਸ ਅਤੇ ਖਰੀਦ ਦੀ ਦਿਸ਼ਾ ਤੈਅ ਕਰਨ ਅਤੇ ਯੋਜਨਾ ਬਣਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ।
ਰਿਪੋਰਟ 'ਚ ਕਿਹਾ ਗਿਆ ਹੈ,"ਕਮੇਟੀ ਨੂੰ ਦੱਸਿਆ ਗਿਆ ਹੈ ਕਿ 6ਵੀਂ ਪੀੜ੍ਹੀ ਦੇ ਜਹਾਜ਼ 'ਤੇ 2 ਸਮੂਹ (ਕੰਸੋਰਟਿਅਮ) ਕੰਮ ਕਰ ਰਹੇ ਹਨ। ਇਕ ਸਮੂਹ 'ਚ ਬ੍ਰਿਟੇਨ, ਇਟਲੀ ਅਤੇ ਜਾਪਾਨ ਸ਼ਾਮਲ ਹਨ ਅਤੇ ਦੂਜੇ 'ਚ ਫਰਾਂਸ ਅਤੇ ਜਰਮਨੀ ਦੋਵੇਂ ਹੀ ਜਹਾਜ਼ ਬਣਾ ਰਹੇ ਹਨ।" ਕਮੇਟੀ ਨੇ ਕਿਹਾ ਕਿ ਉਸ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਭਾਰਤੀ ਹਵਾਈ ਫ਼ੌਜ ਇਨ੍ਹਾਂ 'ਚੋਂ ਇਕ ਸਮੂਹ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ ਅਤੇ 6ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਹਾਸਲ ਕਰਨ 'ਤੇ ਤੁਰੰਤ ਵਿਚਾਰ ਕਰੇਗੀ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਆਧੁਨਿਕ ਜਹਾਜ਼ ਦਾ ਟੀਚਾ ਹਾਸਲ ਕਰਨ 'ਚ ਉਹ 'ਪਿੱਛੇ ਨਾ ਰਹਿ ਜਾਵੇ'। ਰਿਪੋਰਟ ਅਨੁਸਾਰ, ਰੱਖਿਆ ਮੰਤਰਾਲਾ ਨੇ ਕਮੇਟੀ ਨੂੰ ਦੱਸਿਆ ਕਿ ਉਸ ਨੇ ਫਰਾਂਸੀਸੀ ਸਰਕਾਰ ਦੀ ਅਗਵਾਈ 'ਚ 6ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵਿਕਾਸ ਪ੍ਰੋਗਰਾਮ ਯਾਨੀ 'ਫਿਊਚਰ ਕੰਬੈਟ ਏਅਰ ਸਿਸਟਮ' ਨਾਲ ਜੁੜਨ ਲਈ ਗੰਭੀਰ ਕੋਸ਼ਿਸ਼ ਸ਼ੁਰੂ ਕਰ ਦਿੱਤੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
