ਭਾਰਤ ਲਈ ਚੀਨ ਖ਼ਿਲਾਫ਼ ਨਾ ਲੜੇ ਗੋਰਖਾ ਫ਼ੌਜ : ਨੇਪਾਲ

Monday, Jun 22, 2020 - 01:54 AM (IST)

ਭਾਰਤ ਲਈ ਚੀਨ ਖ਼ਿਲਾਫ਼ ਨਾ ਲੜੇ ਗੋਰਖਾ ਫ਼ੌਜ : ਨੇਪਾਲ

ਕਾਠਮੰਡੂ - ਭਾਰਤ ਦੇ ਗੁਆਂਢੀ ਮੁਲਕ ਵਿਚ ਚੀਨ ਦੇ ਪੱਖ ਵਿਚ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਦੇਸ਼ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਬੈਠਕ ਕੀਤੀ। ਹੁਣ ਦੇਸ਼ ਵਿਚ ਮੰਗ ਉੱਠ ਰਹੀ ਹੈ ਕਿ ਨੇਪਾਲੀ ਗੋਰਖਾ ਨਾਗਰਿਕ ਭਾਰਤੀ ਫ਼ੌਜ ਵਿਚ ਸ਼ਾਮਲ ਨਾ ਹੋਣ। ਨੇਪਾਲ ਦੀ ਇਕ ਪ੍ਰਤੀਬੰਧਿਤ ਪਾਰਟੀ ਨੇ ਮੰਗ ਕੀਤੀ ਹੈ ਕਿ ਗੋਰਖਾ ਨਾਗਰਿਕ ਭਾਰਤ ਵੱਲੋਂ ਚੀਨ ਨਾਲ ਲੜਾਈ ਨਾ ਲੜਣ।

ਵਾਪਸ ਬੁਲਾਏ ਗਏ ਹਨ ਗੋਰਖਾ
ਪ੍ਰਤੀਬੰਧਿਤ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਨੇਤਰ ਬਿਕਰਮ ਚੰਦ ਨੇ ਕਾਠਮੰਡੂ ਵਿਚ ਲੀਡਰਸ਼ਿਪ ਤੋਂ ਇਹ ਅਪੀਲ ਕੀਤੀ ਹੈ ਕਿ ਗੋਰਖਾ ਨਾਗਰਿਕਾਂ ਨੂੰ ਭਾਰਤੀ ਫ਼ੌਜ ਦਾ ਹਿੱਸਾ ਬਣਨ ਤੋਂ ਰੋਕਿਆ ਜਾਵੇ। ਪਾਰਟੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿਚ ਆਖਿਆ ਗਿਆ ਹੈ, ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਚੀਨ ਵਿਚ ਵਧਦੇ ਤਣਾਅ ਵਿਚਾਲੇ ਭਾਰਤ ਨੇ ਗੋਰਖਾ ਰੈਜੀਮੈਂਟ ਦੇ ਨੇਪਾਲੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਛੁੱਟੀਆਂ ਰੱਦ ਕਰਕੇ ਡਿਊਟੀ ਕਰਨ ਲਈ ਵਾਪਸ ਆਉਣ। ਇਸ ਦਾ ਮਤਲਬ ਹੈ ਕਿ ਭਾਰਤ ਸਾਡੇ ਨੇਪਾਲੀ ਨਾਗਰਿਕਾਂ ਨੂੰ ਚੀਨ ਖ਼ਿਲਾਫ਼ ਫ਼ੌਜ ਵਿਚ ਲਿਆਉਣਾ ਚਾਹੁੰਦਾ ਹੈ।

ਨੇਪਾਲ ਦੀ ਵਿਦੇਸ਼ ਨੀਤੀ ਖ਼ਿਲਾਫ਼
ਬਿਆਨ ਵਿਚ ਆਖਿਆ ਗਿਆ ਹੈ ਕਿ ਗੋਰਖਾ ਫ਼ੌਜੀਆਂ ਨੂੰ ਭਾਰਤ ਵੱਲੋਂ ਤਾਇਨਾਤ ਕੀਤਾ ਜਾਣਾ ਨੇਪਾਲ ਦੀ ਵਿਦੇਸ਼ ਨੀਤੀ ਖ਼ਿਲਾਫ਼ ਜਾਵੇਗਾ। ਨੇਪਾਲ ਇਕ ਆਜ਼ਾਦ ਦੇਸ਼ ਹੈ ਅਤੇ ਇਕ ਦੇਸ਼ ਦੀ ਫ਼ੌਜ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਇਸਤੇਮਾਲ ਦੂਜੇ ਦੇਸ਼ ਖ਼ਿਲਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਪਾਰਟੀ ਉਂਝ ਤਾਂ ਅੰਡਰਗ੍ਰਾਊਂਡ ਹੈ ਪਰ ਵੱਖਵਾਦੀਆਂ ਵਿਚਾਲੇ ਇਸ ਨੂੰ ਕਾਫ਼ੀ ਸਮਰਥਨ ਹਾਸਲ ਹੋਇਆ ਹੈ।

ਅਲੱਗ ਹੈ ਗੋਰਖਾ ਫੌਜੀਆਂ ਦਾ ਮਹੱਤਵ
ਗੋਰਖਾ ਫ਼ੌਜੀਆਂ ਦਾ ਫ਼ੌਜ ਵਿਚ ਇਕ ਅਲੱਗ ਹੀ ਮਹੱਤਵ ਹੈ। ਭਾਰਤ ਵਿਚ ਵੀ ਪਹਾੜੀ ਇਲਾਕਿਆਂ 'ਤੇ ਜ਼ਿਆਦਾਤਰ ਗੋਰਖਾ ਜਵਾਨ ਹੀ ਤਾਇਨਾਤ ਰਹਿੰਦੇ ਹਨ। ਉਥੇ ਗੋਰਖਾ ਫ਼ੌਜੀਆਂ ਬਾਰੇ  ਇਹ ਵੀ ਆਖਿਆ ਜਾਂਦਾ ਹੈ ਕਿ ਪਹਾੜਾਂ 'ਤੇ ਉਨ੍ਹਾਂ ਤੋਂ ਬਿਹਤਰ ਲੜਾਈ ਕੋਈ ਹੋਰ ਨਹੀਂ ਲੜ ਸਕਦਾ ਹੈ। ਭਾਰਤ ਹੀ ਨਹੀਂ ਬਿ੍ਰਟੇਨ ਵਿਚ ਵੀ ਗੋਰਖਾ ਫ਼ੌਜੀ ਉਥੋਂ ਦੀ ਫ਼ੌਜ ਵਿਚ ਸ਼ਾਮਲ ਹਨ। ਹਾਲ ਹੀ ਵਿਚ ਆਈ. ਐਮ. ਏ. ਨੇ 3 ਨੇਪਾਲੀ ਨਾਗਰਿਕਾਂ ਨੂੰ ਸਿਖਲਾਈ ਪੂਰੀ ਹੋਣ ਤੋਂ ਬਾਅਦ ਕਮਿਸ਼ਨ ਦਿੱਤਾ ਹੈ। ਇਸ ਵਿਚਾਲੇ ਨੇਪਾਲ ਸਰਹੱਦ ਦੇ ਰਸਤੇ ਭਾਰਤ ਆ ਰਹੇ ਗੋਰਖਾ ਜਵਾਨਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਮੈਡੀਕਲ ਚੈੱਕਅਪ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਭੇਜਿਆ ਗਿਆ।


author

Khushdeep Jassi

Content Editor

Related News