ਗੋਰਖਪੁਰ ''ਚ ਅਧਿਆਪਿਕਾ ਨੇ ਕੀਤੀ ਖੁਦਕੁਸ਼ੀ
Thursday, Jul 12, 2018 - 03:56 PM (IST)

ਗੋਰਖਪੁਰ— ਉੱਤਰ ਪ੍ਰਦੇਸ਼ 'ਚ ਗੋਰਖਪੁਰ ਦੇ ਬੇਲਘਾਟ ਖੇਤਰ 'ਚ ਕਥਿਤ ਰੂਪ ਨਾਲ ਪ੍ਰੇਮੀ ਨਾਲ ਵਿਵਾਦ ਹੋਣ 'ਤੇ ਵੀਰਵਾਰ ਨੂੰ ਇਕ ਅਧਿਆਪਿਕ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਖੇਤਰ ਦੇ ਛਿਤੌਨਾ ਪਿੰਡ ਨਿਵਾਸੀ ਪ੍ਰਿਆ ਜੈਸਵਾਲ (20) ਇਕ ਨਿੱਜੀ ਸਕੂਲ 'ਚ ਅਧਿਆਪਿਕਾ ਸੀ। ਇਸ ਥਾਣਾ ਖੇਤਰ ਦੇ ਇਕ ਇਲਾਕੇ ਦੇ ਨੌਜਵਾਨ ਨਾਲ ਉਸ ਦੀ ਦੋਸਤੀ ਸੀ। ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਵਾਂ 'ਚ ਵਿਵਾਦ ਹੋ ਗਿਆ ਅਤੇ ਇਸ ਦੌਰਾਨ ਅਧਿਆਪਿਕਾ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਗੰਭੀਰ ਹਾਲਤ 'ਚ ਅਧਿਆਪਿਕਾ ਨੂੰ ਓਰੂਵਾ ਦੇ ਪ੍ਰਾਇਮਰੀ ਸਿਹਤ ਕੇਂਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।