ਦਿੱਲੀ ''ਚ ਪ੍ਰਦੂਸ਼ਣ ਨੂੰ ਲੈ ਕੇ ਬੋਲੇ ਵਾਤਾਵਰਣ ਮੰਤਰੀ- ''ਇਕ ਦਿਨ ''ਚ ਨਹੀਂ ਲੱਭਿਆ ਦਾ ਸਕਦਾ ਹੱਲ''
Monday, Nov 16, 2020 - 04:30 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਕੇਜਰੀਵਾਲ ਸਰਕਾਰ ਵਲੋਂ ਪਟਾਕੇ ਚਲਾਉਣ 'ਤੇ ਪਾਬੰਦੀ ਲਾਉਣ ਤੋਂ ਬਾਅਦ ਸ਼ਹਿਰ 'ਚ ਇਸ ਵਾਰ ਦੀਵਾਲੀ 'ਤੇ ਕਰੀਬ 70 ਫ਼ੀਸਦੀ ਲੋਕਾਂ ਨੇ ਪਟਾਕੇ ਨਹੀਂ ਚਲਾਏ ਅਤੇ ਅਗਲੇ ਸਾਲ ਨਤੀਜੇ ਇਸ ਤੋਂ ਬਿਹਤਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਦਾ ਲੰਬੇ ਸਮਾਂ ਦਾ ਉਪਾਅ ਇਕ ਦਿਨ ਵਿਚ ਨਹੀਂ ਲੱਭਿਆ ਜਾ ਸਕਦਾ। ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਪਟਾਕੇ ਚਲਾਉਣ 'ਤੇ ਪਾਬੰਦੀ ਲਾਉਣ ਤੋਂ ਬਾਅਦ ਸ਼ਹਿਰ ਦੇ ਕਰੀਬ 70 ਫ਼ੀਸਦੀ ਵਾਸੀਆਂ ਨੇ ਪਟਾਕੇ ਨਹੀਂ ਚਲਾਏ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਨਤੀਜੇ ਹੋਰ ਬਿਹਤਰ ਹੋਣਗੇ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਦੱਸ ਦੇਈਏ ਕਿ ਦਿੱਲੀ ਸਰਕਾਰ ਨੇ 5 ਨਵੰਬਰ ਨੂੰ ਸ਼ਹਿਰ ਵਿਚ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਉਨ੍ਹਾਂ ਦੇ ਇਸਤੇਮਾਲ 'ਤੇ 30 ਨਵੰਬਰ ਤੱਕ ਲਈ ਪਾਬੰਦੀ ਲਾ ਦਿੱਤੀ ਸੀ। ਉੱਥੇ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ 9 ਨਵੰਬਰ ਮੱਧ ਰਾਤ ਤੋਂ ਲੈ ਕੇ 30 ਨਵੰਬਰ ਅੱਧੀ ਰਾਤ ਤੱਕ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਇਸਤੇਮਾਲ 'ਤੇ ਪੂਰਨ ਪਾਬੰਦੀ ਲਾ ਰੱਖੀ ਹੈ।
ਇਹ ਵੀ ਪੜ੍ਹੋ: ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ
ਰਾਏ ਨੇ 'ਰੈੱਡ ਲਾਈਟ ਆਨ, ਗੱਡੀ ਆਫ਼' ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਪੂਸਾ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਲੋਂ ਬਣਾਇਆ ਗਿਆ 'ਬਾਇਓ-ਡੀ-ਕੰਪੋਜ਼ਰ' ਪਰਾਲੀ ਸਾੜਨ ਦਾ ਲੰਬੇ ਸਮੇਂ ਦਾ ਹੱਲ ਹੈ। ਪੂਸਾ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਵਿਗਿਆਨੀਆਂ ਮੁਤਾਬਕ ਇਸ ਮਿਸ਼ਨ ਤੋਂ 15 ਤੋਂ 20 ਦਿਨਾਂ ਵਿਚ ਪਰਾਲੀ ਨੂੰ ਖਾਦ 'ਚ ਬਦਲਿਆ ਜਾ ਸਕਦਾ ਹੈ, ਜਿਸ ਨਾਲ ਇਸ ਨੂੰ ਸਾੜਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ: 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ
ਇਸ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਪ੍ਰਦੂਸ਼ਣ ਲਈ ਕਈ ਕਾਰਕ ਜ਼ਿੰਮੇਵਾਰ ਹਨ, ਜੇਕਰ ਇਹ ਵਾਹਨਾਂ ਦੀ ਵਜ੍ਹਾ ਤੋਂ ਹੈ ਤਾਂ ਉਨ੍ਹਾਂ ਦੀ ਗਿਣਤੀ ਘੱਟ ਕੀਤੀ ਜਾਵੇ ਜਾਂ ਰੈੱਡ ਲਾਈਟ' 'ਤੇ ਇਨ੍ਹਾਂ ਨੂੰ ਬੰਦ ਕੀਤਾ ਜਾਵੇ। ਜੇਕਰ ਇਹ ਪਰਾਲੀ ਸਾੜਨ ਦੀ ਵਜ੍ਹਾ ਤੋਂ ਹੈ ਤਾਂ ਪੂਸਾ ਦੇ 'ਬਾਇਓ-ਡੀ-ਕੰਪੋਜ਼ਰ' ਦਾ ਇਸਤੇਮਾਲ ਕੀਤਾ ਜਾਵੇ।
ਇਹ ਵੀ ਪੜ੍ਹੋ: ਭੁੱਖਿਆਂ ਨੂੰ ਰਜਾਉਂਦਾ ਹੈ 'ਬੱਚੂਦਾਦਾ', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)
ਇਹ ਵੀ ਪੜ੍ਹੋ: ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ