ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ
Thursday, Jul 28, 2022 - 05:07 PM (IST)
ਗੈਜੇਟ ਡੈਸਕ– ਗੂਗਲ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ’ਚ Google Street View ਫੀਚਰ ਨੂੰ ਗੂਗਲ ਮੈਪਸ ਲਈ ਲਾਂਚ ਕਰ ਦਿੱਤਾ ਹੈ। Google Street View ਦੀ ਮਦਦ ਨਾਲ ਯੂਜ਼ਰਸ ਗੂਗਲ ਮੈਪਸ ’ਚ ਪੈਨੋਰਮਿਕ ਜਾਂ ਆਸਾਨ ਸ਼ਬਦਾਂ ’ਚ ਕਰੀਏ ਤਾਂ 360 ਡਿਗਰੀ ਮੈਪਸ ਵੇਖ ਸਕਣਗੇ। ਗੂਗਲ ਮੈਪਸ ਦਾ ਸਟ੍ਰੀਟ ਵਿਊ 2016 ’ਚ ਗਲੋਬਲੀ ਲਾਂਚ ਹੋਇਆ ਸੀ ਅਤੇ ਹੁਣ 6 ਸਾਲਾਂ ਬਾਅਦ ਇਸ ਨੂੰ ਭਾਰਤ ’ਚ ਸਮੇਤ ਕਈ ਦੇਸ਼ਾਂ ’ਚ ਜਾਰੀ ਕੀਤਾ ਗਿਆ ਹੈ। ਭਾਰਤ ’ਚ ਸਟ੍ਰੀਟ ਵਿਊ ਮੈਪਸ ਲਈ ਗੂਗਲ ਨੇ Genesys ਅਤੇ ਟੈੱਕ ਮਹਿੰਦਰਾ ਨਾਲ ਸਾਂਝੇਦਾਰੀ ਕੀਤੀ ਹੈ।
ਇਹ ਵੀ ਪੜ੍ਹੋ– Instagram ’ਚ ਆਉਣ ਵਾਲੇ ਹਨ ਇਹ ਸ਼ਾਨਦਾਰ ਫੀਚਰਜ਼, ਹੁਣ ਹੋਰ ਵੀ ਮਜ਼ੇਦਾਰ ਬਣੇਗੀ Reels
1,50,000 ਕਿਲੋਮੀਟਰ ਸੜਕਾਂ ਦੀ ਹੋਈ 360 ਡਿਗਰੀ ਸਕੈਨਿੰਗ
ਗੂਗਲ ਨੇ ਨਵੇਂ ਫੀਚਰ ਦੀ ਲਾਂਚਿੰਗ ਦੇ ਨਾਲ ਦੱਸਿਆ ਕਿ ਗੂਗਲ ਮੈਪਸ ’ਚ ਸਟ੍ਰੀਟ ਵਿਊ ਫੀਚਰ ਲਈ 10 ਸ਼ਹਿਰਾਂ ਦੀਆਂ 1,50,000 ਕਿਲੋਮੀਟਰ ਸੜਕਾਂ ਦੀ 360 ਡਿਗਰੀ ਸਕੈਨਿੰਗ ਕੀਤੀ ਗਈ ਹੈ। ਇਸ ਸਾਲ ਦੇ ਅਖੀਰ ਤਕ ਇਸ ਨੂੰ 50 ਸ਼ਹਿਰਾਂ ’ਚ ਲਾਂਚ ਕੀਤਾ ਜਾਵੇਗਾ। ਗੂਗਲ ਦੇ ਨਾਲ ਸਾਂਝੇਦਾਰੀ ਤਹਿਤ ਟੈੱਕ ਮਹਿੰਦਰਾ ਨੇ ਮਹਿੰਦਰਾ ਦੀਆਂ ਐੱਸ.ਯੂ.ਵੀ. ਗੱਡੀਆਂ ਨੂੰ ਨਾਲ ਕੈਮਰੇ ਦੇ ਨਾਲ ਉਪਲੱਬਧ ਕਰਵਾਇਆ ਹੈ। ਦੱਸ ਦੇਈਏ ਕਿ ਸਟ੍ਰੀਟ ਵਿਊ ਦੇ ਪ੍ਰਸਤਾਵ ਨੂੰ ਸਰਕਾਰ ਨੇ 2016 ’ਚ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਸੀ। ਗੂਗਲ ਮੈਪਸ ਦਾ ਇਹ ਫੀਚਰ ਕਈ ਸਾਲਾਂ ਬਾਅਦ ਵਾਪਸੀ ਕਰ ਰਿਹਾ ਹੈ।
ਇਹ ਵੀ ਪੜ੍ਹੋ– ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ
ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ Google Street View ਦੀ ਸੁਵਿਧਾ
1. ਅੰਮ੍ਰਿਤਸਰ
2. ਦਿੱਲੀ
3. ਮੁੰਬਈ
4. ਪੁਣੇ
5. ਨਾਸਿਕ
6. ਵਡੋਦਰਾ
7. ਅਹਿਮਦਾਬਾਦ
8. ਬੈਂਗਲੁਰੂ
9. ਚੇਨਈ
10. ਹੈਦਰਾਬਾਦ
ਇਹ ਵੀ ਪੜ੍ਹੋ– ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ
ਇਨ੍ਹਾਂ 10 ਸ਼ਹਿਰਾਂ ’ਚ ਲਗਭਗ 1,50,000 ਕਿਲੋਮੀਟਰ ਕਵਰ ਹੋ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ਤਕ ਇਹ 50 ਸ਼ਹਿਰਾਂ ਤਕ ਪਹੁੰਚ ਜਾਵੇਗਾ। ਗੂਗਲ ਨੇ ਇਸ ਲਈ Genesys ਅਤੇ ਟੈੱਕ ਮਹਿੰਦਰਾ ਨਾਲ ਸਾਂਝੇਦਾਰੀ ਵੀ ਕੀਤੀ ਹੈ। ਉਂਝ ਤਾਂ ਇਹ ਫੀਚਰ ਪਹਿਲਾਂ ਵੀ ਦੁਨੀਆ ਦੇ ਕੁਝ ਦੇਸ਼ਾਂ ’ਚ ਪਹੁੰਚ ਚੁੱਕਾ ਹੈ ਪਰ ਅਜਿਹਾ ਦੁਨੀਆ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਦੇਸ਼ ’ਚ ਇਸ ਫੀਚਰ ਨੂੰ ਲੋਕਲ ਸਾਂਝੇਦਾਰ (Genesys ਅਤੇ ਟੈੱਕ ਮਹਿੰਦਰਾ) ਲਿਆ ਰਹੇ ਹਨ।
ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ
ਕੀ ਹੈ ਗੂਗਲ ਸਟ੍ਰੀਟ ਵਿਊ
ਗੂਗਲ ਦਾ ਸਟ੍ਰੀਟ ਵਿਊ ਗੂਗਲ ਅਰਥ ’ਚ ਪਹਿਲਾਂ ਤੋਂ ਹੀ ਹੈ ਅਤੇ ਹੋਰ ਦੇਸ਼ਾਂ ’ਚ ਵੀ ਲਾਈਵ ਹੈ। ਸਟ੍ਰੀਟ ਵਿਊ ਦੀ ਮਦਦ ਨਾਲ ਤੁਸੀਂ ਕਿਸੇ ਜਗ੍ਹਾ ਦੇ ਮੈਪ ਨੂੰ ਠੀਕ ਉਸੇ ਤਰ੍ਹਾਂ ਵੇਖ ਸਕਦੇ ਹੋ, ਜਿਵੇਂ ਕਿ ਤੁਸੀਂ ਖੁਦ ਉਸ ਥਾਂ ’ਤੇ ਖੜ੍ਹੇ ਹੋ ਕੇ ਵੇਖਦੇ ਹੋ। ਸਟ੍ਰੀਟ ਵਿਊ ’ਚ ਕਿਸੇ ਖਾਸ ਇਲਾਕੇ ਦੇ ਤਾਪਮਾਨ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਨਵੀਂ ਅਪਡੇਟ ਤੋਂ ਬਾਅਦ ਕਿਸੇ ਸੜਕ ਜਾਂ ਇਲਾਕੇ ਦੀ ਤੈਅ ਸਪੀਡ ਲਿਮਟ ਵੀ ਦਿਸੇਗੀ।